ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਤੇ ਦੋ ਬੱਚਿਆ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਗ੍ਰਿਫਤਾਰ

ਅਮਰੀਕਾ ਵਿਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੇ ਆਪਣੀ ਪਤਨੀ ਅਤੇ ਆਪਣੇ ਦੋ ਬਚਿਆ ਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਮੁਲਜ਼ਮ ਵਿਅਕਤੀ ਨੂੰ ਪੁਲਿਸ ਵਲੋਂ ਕਤਲ ਕਰਨ ਦੀ ਕੋਸ਼ਿਸ਼ ਅਤ ਬਾਲ ਸ਼ੋਸ਼ਣ ਦੇ ਸ਼ੱਕ ਵਿੱਚ ਗਿਰਫਤਾਰ ਕੀਤਾ ਗਿਆ ਹੈ। ਮੁਲਜ਼ਮ ਵਿਅਕਤੀ ਦੇ ਉਪਰ ਦੋਸ਼ ਹਨ ਕਿ ਉਸਨੇ ਜਾਣਬੁੱਝ ਕੇ ਆਪਣੀ ਕਾਰ ਖੱਡ ਵਿਚ ਸੁੱਟ ਦਿਤੀ । ਇਸ ਕਾਰ ਵਿਚ ਉਸਦੀ ਪਤਨੀ ਅਤੇ ਦੋ ਬੱਚੇ ਵੀ ਸਵਾਰ ਸਨ। ਪਰ ਰਾਹਗੀਰਾਂ ਵੱਲੋ ਉਹਨਾਂ ਨੂੰ ਬਚਾ ਲਿਆ ਗਿਆ ਅਤੇ ਜਿਹਨਾ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਜਾਰੀ ਹੈ। ਰਾਹਗੀਰਾ ਨੇ ਦਸਿਆ ਕਿ ਪਤੀ ਪਟੇਲ ਵਲੋਂ ਜਾਣਬੁਝ ਕੇ ਗੱਡੀ ਨੂੰ ਖੱਡ ਵਿਚ ਸੁੱਟਿਆ ਗਿਆ। ਜਿਸਤੋਂ ਬਾਅਦ ਕਾਰ ਕਰੀਬ 250 ਤੋਂ 300 ਫੁੱਟ ਹੇਠਾਂ ਡਿੱਗ ਗਈ।