ਆਫਤਾਬ ਦੇ ਪੋਲੀਗ੍ਰਾਫੀ ਟੈਸਟ ਨੇ ਕੀਤੇ ਕਈ ਵੱਡੇ ਖੁਲਾਸੇ, ਕਿਹਾ: ਸ਼ਰਧਾਂ ਦੇ ਕਤਲ ਦਾ ਕੋਈ ਅਫਸੋਸ ਨਹੀਂ, ਪੁਲਿਸ ਚਾਹੇ ਉਸਨੂੰ ਕੋਈ ਵੀ ਦੇ ਸਕਦੀ ਹੈ ਸਜ਼ਾ

ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਮਿ੍ਰਤਕ ਸ਼ਰਧਾਂ ਦੇ ਦੋਸ਼ੀ ਪਾਰਟਨਰ ਆਫਤਾਬ ਦਾ ਪੋਲੀਗ੍ਰਾਫੀ ਟੈਸਟ ਹੋਣ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ। ਦੱਸ ਦਈਏ ਕਿ ਆਫਤਾਬ ਨੇ ਪੋਲੀਗ੍ਰਾਫੀ ਟੈਸਟ ਵਿੱਚ ਕਬੂਲ ਕੀਤਾ ਹੈ ਕਿ ਉਸਨੂੰ ਸ਼ਰਧਾਂ ਦਾ ਕਤਲ ਕੀਤੇ ਦਾ ਕੋਈ ਅਫਸੋਸ ਨਹੀਂ ਹੈ ਅਤੇ ਪੁਲਿਸ ਚਾਹੇ ਉਸਨੂੰ ਕੋਈ ਵੀ ਸਜ਼ਾ ਦੇ ਸਕਦੀ ਹੈ ਜੇਕਰ ਉਸਨੂੰ ਫਾਂਸੀ ਵੀ ਹੋ ਜਾਵੇ ਤਾਂ ਵੀ ਉਸਨੂੰ ਕੋਈ ਪਛਤਾਵਾ ਨਹੀੰ ਹੈ। ਪੌਲੀਗ੍ਰਾਫੀ ਟੈਸਟ ਦਾ ਅਰਥ ਹੈ ਝੂਠ ਖੋਜਣ ਵਾਲਾ ਟੈਸਟ, ਜਿਸ ਨਾਲ ਵਿਗਿਆਨਕ ਤੌਰ ‘ਤੇ ਇਹ ਪਤਾ ਲਗਾਉਣਾ ਆਸਾਨ ਹੋ ਜਾਂਦਾ ਹੈ ਕਿ ਦੋਸ਼ੀ ਸੱਚ ਬੋਲ ਰਿਹਾ ਹੈ ਜਾਂ ਝੂਠ।

ਜ਼ਿਕਰਯੋਗ ਹੈ ਕਿ ਸ਼ਰਧਾਂ ਦੇ ਕਤਲ ਦੇ ਖੁਲਾਸੇ ਹੋਏ ਨੂੰ 20 ਦਿਨਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਪੁਲਿਸ ਨੂੰ ਸ਼ਰਧਾਂ ਦੀ ਬਾਡੀ ਦੇ ਕਈ ਟੁੱਕੜੇ ਬਰਾਮਦ ਨਹੀਂ ਹੋਏ ਅਤੇ ਨਾ ਹੀ ਉਸਦਾ ਫੌਨ ਬਰਾਮਦ ਹੋਇਆਂ ਹੈ। ਪੁਲਿਸ ਨੇ ਅਗਲੀ ਜਾਂਚ ਪੂਰੀ ਕਰਨ ਦੇ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਆਫਤਾਬ ਦਾ ਹੁਣ ਨਾਰਕੋ ਟੈਸਟ ਕਰਵਾਉਣ ਦੀ ਇਜ਼ਾਜਤ ਲਈ ਹੈ। ਜਿਸਤੋਂ ਅਦਾਲਤ ਨੇ ਆਫਤਾਬ ਦੀ ਨਾਰਕੋ ਟੈਸਟ ਕਰਵਾਉਣ ਦੀ ਇਜ਼ਾਜਤ ਦੇ ਦਿੱਤੀ ਹੈ। ਹੁਣ ਆਫਤਾਬ ਦਾ ਨਾਰਕੋ ਟੈਸਟ 1 ਦਸੰਬਰ ਯਾਨੀ ਵੀਰਵਾਰ ਨੂੰ ਦਿੱਲੀ ਦੇ ਅੰਬੇਡਕਰ ਹਸਪਤਾਲ ‘ਚ ਕੀਤਾ ਜਾਵੇਗਾ।

ਸੂਤਰਾ ਮੁਤਾਬਕ, ਪੁਸਿਸ ਨੂੰ ਨਾਰਕੋਂ ਟੈਸਟ ਰਾਹੀ ਬਾਕੀ ਸਬੂਤ ਵੀ ਮਿਲ ਸਕਦੇ ਹਨ ਜਿਸਦੇ ਕਾਰਣ ਸ਼ਰਧਾਂ ਦੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਲੱਭਣਾ ਵੀ ਆਸਾਨ ਹੋ ਜਾਵੇਗਾ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਆਫਤਾਬ ਦੇ ਇਸ਼ਾਰੇ ‘ਤੇ ਮਹਿਰੌਲੀ ਛਤਰਪੁਰ ਦੇ ਜੰਗਲ ‘ਚੋਂ 13 ਲਾਸ਼ਾਂ ਅਤੇ ਜਬਾੜੇ ਬਰਾਮਦ ਕੀਤੇ ਹਨ। ਪੁਲਿਸ ਨੇ ਆਫਤਾਬ ਦੇ ਫਲੈਟ ‘ਚੋਂ ਖੂਨ ਦੇ ਧੱਬੇ ਬਰਾਮਦ ਕੀਤੇ, ਯਾਨੀ ਕਿ ਰਸੋਈ, ਬਾਥਰੂਮ ਅਤੇ ਬੈੱਡਰੂਮ ‘ਚੋਂ ਖੂਨ ਦੇ ਧੱਬੇ, ਮਤਲਬ ਪੂਰੇ ਘਰ ‘ਚ ਕਤਲ ਦੇ ਸਬੂਤ ਮਿਲੇ ਹਨ। ਪੁਲਿਸ ਨੇ ਗੁਰੂਗ੍ਰਾਮ ਤੋਂ ਲਾਸ਼ ਦੇ ਕੁਝ ਹਿੱਸੇ ਵੀ ਬਰਾਮਦ ਕੀਤੇ ਹਨ