ਚੂਹੇ ਦੀ ਹੱਤਿਆਂ ਦੇ ਦੋਸ਼ ਚ’ ਵਿਅਕਤੀ ਦੇ ਖਿਲਾਫ ਮਾਮਲ ਦਰਜ

ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਅਪਰਾਧ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆਂ ਹੈ। ਦੱਸ ਦਈਏ ਕਿ ਚੂਹਾ ਮਾਰਨ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ। ਦਰਅਸਲ 24 ਨਵੰਬਰ ਨੂੰ ਇੱਕ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਇੱਕ ਵਿਅਕਤੀ ਮਨੋਜ ਕੁਮਾਰ ਦੇ ਖਿਲਾਫ ਕੋਤਵਾਲੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਸੀ, ਮਨੋਜ ਕੁਮਾਰ ਨੇ ਇੱਕ ਚੂਹੇ ਨੂੰ ਪੱਥਰ ਨਾਲ ਬੰਨ੍ਹ ਕੇ ਉਸਨੂੰ ਮਾਰਨ ਲਈ ਵੱਗਦੇ ਨਾਲੇ ਵਿੱਚ ਸੁੱਟ ਦਿੱਤਾ ਸੀ ਜਿਸਤੋਂ ਬਾਅਦ ਉਸਨੂੰ ਰੋਕਿਆਂ ਵੀ ਗਿਆ ਪਰ ਉਹ ਉਸ ਨਾਲ ਲੜ੍ਹਾਈ ਕਰਨ ਲੱਗ ਪਿਆ। ਮੁੱਖ ਵੈਟਰਨਰੀ ਅਫਸਰ ਡਾਂ. ਏਕੇ ਜਾਦੌਨ ਨੇ ਕਿਹਾ ਕਿ ਇਸ ਤਰਾਂ ਹੱਤਿਆਂ ਕਰਨਾ ਜਾਨਵਰਾਂ ਖਿਲਾਫ ਅੱਤਿਆਚਾਰ ਤਹਿਤ ਆਉਦੀ ਹੈ। ਜ਼ਿਕਰਯੋਗ ਹੈ ਕਿ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਬਦਾਯੂੰ ਦੇ ਬਿਜਲੀ ਸਬ-ਸਟੇਸ਼ਨ ਨੇੜੇ ਮਨੋਜ ਕੁਮਾਰ ਨੂੰ ਚੂਹੇ ਦੀ ਪੂੰਛ ਨਾਲ ਪੱਥਰ ਬੰਨ੍ਹ ਕੇ ਨਾਲੇ ‘ਚ ਚੂਹੇ ਨੂੰ ਸੁੱਟਦੇ ਦੇਖਿਆ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਉਸ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ