7 ਬੱਚਿਆ ਨੂੰ ਸਕੂਟਰ ਤੇ ਲੱਦ ਕੇ ਲਿਜਾ ਰਿਹਾ ਵਿਅਕਤੀ ਗ੍ਰਿਫਤਾਰ, ਵੀਡੀਓ ਵਾਇਰਲ

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ 2 ਪਹੀਆ ਵਾਹਨ ਤੇ 2-3 ਲੋਕ ਸਵਾਰ ਹੋ ਕੇ ਚਲੇ ਜਾਂਦੇ ਹਨ। ਨਿਯਮਾਂ ਮੁਤਾਬਕ ਦੋ ਪਹੀਆ ਵਾਹਨ ‘ਤੇ ਸਿਰਫ਼ 2 ਵਿਅਕਤੀ ਸਵਾਰ ਹੋਣੇ ਚਾਹੀਦੇ ਹਨ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਸਕੂਟਰ ‘ਤੇ 8 ਯਾਤਰੀ ਸਫ਼ਰ ਕਰ ਰਹੇ ਹੋਣ। ਅਜਿਹਾ ਹੀ ਇੱਕ ਹੋਰ ਮਾਮਲਾ ਮੁੰਬਈ ਦੇ ਤਾਡਦੇਵ ਤੋ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨਾਰੀਅਲ ਵੇਚਣ ਵਾਲਾ ਸੱਤ ਬੱਚਿਆ ਨੂੰ ਬਿਠਾ ਕੇ ਲਿਜਾ ਰਿਹਾ ਸੀ, ਜਿਸਦੀ ਵੀਡੀਓ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸਤੋ ਬਾਅਦ ਪੁਲਿਸ ਨੇ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚਿਆਂ ਦੀ ਉਮਰ ਛੇ ਤੋਂ 14 ਸਾਲ ਦੇ ਵਿਚਕਾਰ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਬੱਚੇ ਸ਼ਾਹ ਦੇ ਹਨ, ਬਾਕੀ ਤਿੰਨ ਗੁਆਂਢ ਦੇ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਟਿਊਸ਼ਨ ਕਲਾਸ ਵਿੱਚ ਲੈ ਕੇ ਜਾ ਰਹੇ ਸਨ, ਕਿਉਂਕਿ ਬੱਚੇ ਵਰਦੀ ਵਿੱਚ ਨਹੀਂ ਸਨ। ਹੁਣ ਇਹ ਮਦਦਗਾਰ ਗੁਆਂਢੀ ਕਾਨੂੰਨੀ ਮੁਸੀਬਤ ਵਿੱਚ ਹੈ