ਡਾ. ਸੁੱਖੀ ਹਲਕਾ ਵਿਧਾਇਕ ਨੇ 226 ਘਰਾਂ ਦੀਆਂ ਰਜਿਸਟਰੀਆਂ ਲਾਭਪਾਤਰੀਆਂ ਨੂੰ ਸੌਂਪੀਆਂ

ਬੰਗਾ : ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਬੰਗਾ ਦੇ ਪਿੰਡ ਅਟਾਰੀ ਵਿੱਚ “ਮੇਰਾ ਘਰ ਮੇਰੇ ਨਾਮ” ਯੋਜਨਾ ਅਧੀਨ 226 ਘਰਾਂ ਦੀਆਂ ਰਜਿਸਟਰੀਆਂ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ। ਇਸ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਪਿੰਡ ਅਟਾਰੀ ਤੋਂ ਕੀਤੀ ਗਈ, ਇਸ ਮੌਕੇ ਤੇ ਡਾ. ਸੁੱਖੀ ਨੇ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ “ਮੇਰਾ ਘਰ ਮੇਰੇ ਨਾਮ” ਯੋਜਨਾ ਨਾਲ ਲਾਭਪਾਤਰੀਆਂ ਨੂੰ ਆਪਣੇ ਘਰਾਂ ਦਾ ਪੂਰਾ ਕਾਨੂੰਨੀ ਮਾਲਕੀ ਹੱਕ ਮਿਲ ਗਿਆ ਹੈ। ਹੁਣ ਉਹ ਆਪਣੀ ਜਾਇਦਾਦ ਦੇ ਆਧਾਰ ‘ਤੇ ਬੈਂਕਾਂ ਤੋਂ ਲੋਨ ਲੈ ਸਕਣਗੇ, ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਆਰਥਿਕ ਸਹਾਇਤਾ ਪ੍ਰਾਪਤ ਕਰ ਸਕਣਗੇ ਅਤੇ ਆਪਣੇ ਜੀਵਨ ਪੱਧਰ ਨੂੰ ਹੋਰ ਸੁਧਾਰ ਸਕਣਗੇ। ਇਸ ਨਾਲ ਉਹਨਾਂ ਨੂੰ ਸਿਰਫ਼ ਸੁਰੱਖਿਆ ਹੀ ਨਹੀਂ ਮਿਲੇਗੀ, ਸਗੋਂ ਉਹ ਆਪਣੇ ਸੰਪਤੀ ਹੱਕ ਨੂੰ ਹੋਰ ਵੱਖ-ਵੱਖ ਤਰੀਕਿਆਂ ਨਾਲ ਵੀ ਵਰਤ ਸਕਣਗੇ।
ਇਸ ਯੋਜਨਾ ਨਾਲ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਹਨਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਵੀ ਮਜ਼ਬੂਤੀ ਆਏਗੀ। ਪਿੰਡ ਵਾਸੀਆਂ ਵੱਲੋਂ ਇਸ ਉਪਰਾਲੇ ਦੀ ਖੂਬ ਸਰਾਹਨਾ ਕੀਤੀ ਗਈ ਅਤੇ ਇਸ ਨੂੰ ਲੋਕ-ਹਿਤੈਸ਼ੀ ਕਦਮ ਕਰਾਰ ਦਿੱਤਾ ਗਿਆ।
ਇਸ ਮੌਕੇ ‘ਤੇ SDM ਬੰਗਾ ਵਿਪਿਨ ਭੰਡਾਰੀ ਜੀ ,ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ ਜੀ, ਬੀ.ਡੀ.ਪੀ.ਓ ਬੰਗਾ ਸ਼੍ਰੀ ਆਦੇਸ਼ ਜੀ, ਮੈਂਬਰ ਜਿਲਾ ਪਰਿਸ਼ਦ ਸ਼੍ਰੀ ਸੋਹਣ ਲਾਲ ਢੰਡਾ ਜੀ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ,ਪਟਵਾਰੀ ਜਗਤਪਾਲ ਸਿੰਘ, ਏ.ਐਸ.ਐਮ ਜੈ ਗੋਪਾਲ ਰਾਣਾ, ਰਘਵੀਰ ਸਿੰਘ ਸਰਪੰਚ ਅਟਾਰੀ, ਪ੍ਰਭਜੋਤ ਸਿੰਘ ਰੀਡਰ ਤਹਿਸੀਲਦਾਰ ,ਰਵਿੰਦਰ ਸਿੰਘ, ਕਮਲਜੀਤ ਸਿੰਘ ਮੇਹਲੀ, ਗੁਰਮੇਲ ਸਿੰਘ ਸਾਹਲੋਂ ਅਤੇ ਹੋਰ ਵੀ ਪਿੰਡ ਦੇ ਪਤਵਾਂਤੇ ਸੱਜਣ ਹਾਜਰ ਸਨ।
ਇਹ ਉਪਰਾਲਾ ਹਲਕਾ ਬੰਗਾ ਵਿੱਚ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ-ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ