ਇਟਲੀ ਦੇ ਤੱਟ ਤੇ ਪ੍ਰਵਾਸੀਆ ਨਾਲ ਭਰੀ ਕਿਸ਼ਤੀ ਡੁੱਬਣ ਦਾ ਦੁੱਖਦਾਇਕ ਸਮਾਚਾਰ ਮਿਲਿਆ ਹੈ। ਦੱਸ ਦਈਏ ਕਿ ਇਸ ਕਿਸ਼ਤੀ ਵਿੱਚ 180 ਤੋਂ ਵੱਧ ਪ੍ਰਵਾਸੀ ਸਫਰ ਕਰ ਰਹੇ ਸਨ ਅਤੇ ਇਸ ਕਿਸ਼ਤੀ ਵਿੱਚ ਕਈ ਸਾਰੇ ਪੰਜਾਬੀ ਵੀ ਮੌਜੂਦ ਸਨ। ਪਾਣੀ ਦੇ ਤੇਜ਼ ਵਹਾਅ ਕਾਰਣ ਅਚਾਨਕ ਹੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਹੁਣ ਤੱਕ 59 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਹਨਾਂ ਵਿੱਚ ਕਈ ਸਾਰੇ ਛੋਟੇ ਬੱਚੇ ਅਤੇ ਪੰਜਾਬੀ ਵੀ ਮੌਜ਼ੂਦ ਸਨ। ਜਾਣਕਾਰੀ ਅਨੁਸਾਰ, 80 ਦੇ ਕਰੀਬ ਲੋਕਾਂ ਨੂੰ ਰਾਹਤ ਕਰਮਚਾਰੀਆ ਵੱਲੋ ਬਚਾਇਆ ਜਾ ਚੁੱਕਾ ਹੈ ਅਤੇ ਉਹਨਾਂ ਵੱਲੋ ਬਚਾਅ ਕਾਰਜ ਜਾਰੀ ਹੈ। ਜਿਹਨਾਂ ਵਿੱਚੋ 21 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਇਹ ਕਿਸ਼ਤੀ ਤੁਰਕੀ ਤੋਂ ਰਵਾਨਾ ਹੋਈ ਸੀ ਪਰ ਰਾਸਤੇ ਵਿੱਚ ਅਚਾਨਕ ਹੀ ਤੁੂਫਾਨ ਦਾ ਸ਼ਿਕਾਰ ਹੋ ਗਈ।
