ਭਾਈ ਅੰਮ੍ਰਿਤਪਾਲ ਦੇ ਦੋ ਸਾਥੀਆ ਦੇ ਗੰਨ ਲਾਇਸੈਂਸ ਕੀਤੇ ਰੱਦ

ਭਾਈ ਅੰਮ੍ਰਿਤਪਾਲ ਦੇ ਦੋ ਸਾਥੀਆ ਦੇ ਗੰਨ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ। ਦੱਸ ਦਈਏ ਜੰਮੂ ਦੇ ਕਿਸ਼ਤਵਾਡ਼ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਅਤੇ ਪੰਜਾਬ ਸਰਕਾਰ ਤੇ ਕਹਿਣ ਤੇ ਇਹ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। 2013 ‘ਚ ਜੰਮੂ ਦੇ ਕਿਸ਼ਤਵਾੜ ਤੋਂ ਇਹ ਲਾਇਸੈਂਸ ਜਾਰੀ ਹੋਇਆ ਸੀ । ਲਾਇਸੈਂਸ ਦੀ ਮਿਆਦ 2017 ਤੱਕ ਸੀ । ਅਜਨਾਲਾ ਕਾਂਡ ਤੋਂ ਬਾਅਦ ਡੀਜੀਪੀ ਪੰਜਾਬ ਨੇ ਅੰਮ੍ਰਿਤਪਾਲ ਦੇ ਸਾਥੀਆਂ ਦੇ ਅਸਲੇ ਲਾਇਸੈਂਸਾ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ | ਜਿਨ੍ਹਾਂ ‘ਚੋਂ 2 ਦੇ ਗੰਨ ਲਾਇਸੈਂਸ ਜੰਮੂ ਦੇ ਸਾਂਬਾ ਤੇ ਕਿਸ਼ਤਵਾੜ ਤੋਂ ਜਾਰੀ ਹੋਏ ਸਨ | ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਜੰਮੂ ਪ੍ਰਸ਼ਾਸਨ ਨੂੰ ਲਾਇਸੈਂਸਾਂ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਸੀ।

Tags :