ਕੈਨੇਡਾ ਤੋ ਘਰ ਪਰਤ ਰਹੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 5 ਮੈਂਬਰਾਂ ਨੂੰ ਇੱਕ ਚੋਰ ਗਿਰੋਹ ਨੇ ਲੁੱਟ ਲਿਆ। ਲੁਟੇਰਿਆ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਤੋ ਨਗਦੀ, ਸੋਨਾ, ਮਹਿੰਗੇ ਮੋਬਾਇਲ ਅਤੇ ਲੈਪਟਾਪ ਲੁੱਟ ਲਿਆ। ਦੱਸਦੀਏ ਜਦੋਂ ਪਰਿਵਾਰ ਏਅਰਪੋਰਟ ਤੋਂ ਵਾਪਿਸ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਬਿਲਾਸਪੁਰ ਦੇ ਕੋਲ 4-5 ਲੁਟੇਰਿਆ ਨੇ ਗੱਡੀ ਅੱਗੇ ਪੱਥਰ ਸੁੱਟ ਕੇ ਗੱਡੀ ਘੇਰ ਲਈ ਅਤੇ ਉਹਨਾਂ ਦੀ ਗੱਡੀ ਤੇ ਬੇਸਵਾਲ ਨਾਲ ਹਮਲਾ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਡਰਾਇਵਰ ਤੋ 25 ਹਜਾਰ ਰੁਪਏ ਅਤੇ ਹੋਰ ਕਈ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਭਾਲ ਸ਼ੁਰੂ ਕਰ ਦਿੱਤੀ ਹੈ।
