ਸ਼੍ਰੀ ਮੁਕਤਪੁਰ ਸਾਹਿਬ ਪੁਲਿਸ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆ ਬੈਂਡ ਸਟਾਫ ਨੂੰ ਫਿਰ ਤੋਂ ਐਕਟਿਵ ਕੀਤਾ ਗਿਆ ਹੈ l ਦੱਸ ਦਈਏ ਕਿ ਪੰਜਾਬ ਪੁਲਿਸ ਦੇ ਬੈਂਡ ਸਟਾਫ਼ ਵੱਲੋਂ ਜਿੱਥੇ ਪੁਲਿਸ ਦੇ ਸਮਾਗਮਾਂ ਵਿੱਚ ਸਮੂਲੀਅਤ ਕੀਤੀ ਜਾਂਦੀ ਸੀ ਓਥੇ ਹੀ ਲੋਕਾਂ ਦੇ ਪ੍ਰੋਗਰਾਮਾਂ ਵਿਚ ਵੀ ਸ਼ਮੂਲੀਅਤ ਕਰਦੇ ਸਨ l ਦੱਸ ਦਈਏ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਪੁਲਿਸ ਬੈਂਡ ਸਟਾਫ 22-23 ਸਾਲਾਂ ਤੋਂ ਲੋਕਾਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਪਰ ਕਰੋਨਾ ਸਮੇਂ ਇਹ ਪੁਲਿਸ ਬੈਂਡ ਸਟਾਫ ਵੱਲੋਂ ਕਰੋਨਾ ਗਾਇਡਲਾਇਨ ਤੇ ਚਲਦਿਆਂ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨੀ ਬੰਦ ਕਰ ਦਿੱਤੀ ਸੀ । ਇਸ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਬੈਂਡ ਸਟਾਫ਼ ਵਿਚ ਹੋਮ ਗਾਰਡ ਦੇ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਲੋਕਾਂ ਦੇ ਪ੍ਰੋਗਰਾਮਾਂ ਵਿੱਚ ਅਤੇ ਪੁਲਿਸ ਵਿਭਾਗ ਦੇ ਪ੍ਰੋਗਰਮਾਂ ਵਿੱਚ ਸਮੂਲੀਅਤ ਕਰਨ ਲਈ ਦੁਬਾਰਾ ਤੋਂ ਐਕਟਿਵ ਕੀਤਾ ਗਿਆ। ਸਰਕਾਰੀ ਕਰਮਚਾਰੀਆਂ ਲਈ ਜਿਥੇ ਇੱਕ ਘੰਟੇ ਦੀ ਬੁਕਿੰਗ ਲਈ 5000 ਰੁਪਏ ਫੀਸ ਤੈਅ ਕੀਤੀ ਗਈ ਹੈ ਦੂਜੇ ਪਾਸੇ ਆਮ ਸਧਾਰਣ ਵਿਅਕਤੀਆਂ ਲਈ ਇਹ ਰਕਮ 7000 ਰੁਪਏ ਹੈ। ਪੁਲਿਸ ਲਾਈਨ ਤੋਂ ਫ਼ੰਕਸ਼ਨ ਤੱਕ ਜਾਣ ਲਈ ਗੱਡੀ ਖਰਚਾ 80 ਰੁਪਏ ਪ੍ਰਤੀ ਕਿਲੋਮੀਟਰ ਹੈ।

