ਜੈਸਮੀਨ ਸੈਂਡਲਸ ਨੇ ਲਾਈਵ ਸ਼ੋਅ ਦੌਰਾਨ ਕੀਤਾ ਮੰਗਣੀ ਦਾ ਐਲਾਨ

ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਆਪਣੇ ਲਾਈਵ ਕੰਸਰਟ ਦੌਰਾਨ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਦਿੱਲੀ ਵਿੱਚ ਆਪਣੇ “ਦ ਡ੍ਰੀਮ ਗਰਲ ਇੰਡੀਆ ਟੂਰ” ਦੇ ਪਹਿਲੇ ਸ਼ੋਅ ਦੌਰਾਨ ਜੈਸਮੀਨ ਨੇ ਸਟੇਜ ਤੋਂ ਖੁੱਲ੍ਹੇਆਮ ਆਪਣੀ ਮੰਗਣੀ ਦੀ ਖ਼ਬਰ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।

ਸ਼ੋਅ ਦੌਰਾਨ ਜਦੋਂ ਜੈਸਮੀਨ ਸਟੇਜ ‘ਤੇ ਪਰਫਾਰਮ ਕਰ ਰਹੀ ਸੀ, ਤਾਂ ਉਸ ਨੇ ਅਚਾਨਕ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇਹ ਵੱਡਾ ਖੁਲਾਸਾ ਕੀਤਾ। ਜੈਸਮੀਨ ਦਾ ਇਹ ਅੰਦਾਜ਼ ਦੇਖ ਕੇ ਹਾਲ ਵਿੱਚ ਮੌਜੂਦ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਸ ਐਲਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਹਰ ਪਾਸੇ ਇਸੇ ਦੀ ਚਰਚਾ ਹੋਣ ਲੱਗੀ।

ਜੈਸਮੀਨ ਨੇ ਨਾ ਸਿਰਫ਼ ਆਪਣੀ ਮੰਗਣੀ ਦਾ ਐਲਾਨ ਕੀਤਾ, ਬਲਕਿ ਆਪਣੇ ਮੰਗੇਤਰ ਦੀ ਪਛਾਣ ਵੀ ਸਭ ਦੇ ਸਾਹਮਣੇ ਰੱਖੀ। ਉਸ ਨੇ ਸਟੇਜ ਤੋਂ ਸ਼ੇਖਰ ਚੌਧਰੀ ਨਾਂ ਦੇ ਵਿਅਕਤੀ ਨੂੰ ਆਪਣੇ ਮੰਗੇਤਰ ਵਜੋਂ ਸਭ ਨਾਲ ਮਿਲਾਇਆ। ਇਸ ਐਲਾਨ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਵਿੱਚ ਸ਼ੇਖਰ ਚੌਧਰੀ ਬਾਰੇ ਜਾਣਨ ਦੀ ਉਤਸੁਕਤਾ ਬਹੁਤ ਜ਼ਿਆਦਾ ਵਧ ਗਈ ਹੈ।