ਕਾਦੀਆਂ : ਅੱਜ ਕਾਦੀਆਂ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੈ ਜਿਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਮੈਂਬਰ ਦਿਖਾਉਂਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਨੇ ਸਾਡੇ ਤਿੰਨ ਕੌਂਸਲਰਾਂ ਤੇ ਪਰਚਾ ਦਰਜ ਕਰ ਦਿੱਤਾ ਹੈ ਔਰ ਅਸੀਂ ਮਾਨਯੋਗ ਹਾਈਕੋਰਟ ਕੋਲੋਂ ਅਬਜਰਵਰ ਲਗਾਇਆ ਹੈ। ਨਾਲ ਹੀ ਅਸੀਂ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੈ। ਕਿ ਅੱਜ ਦੀ ਚੋਣ ਰੱਦ ਨਾ ਕੀਤੀ ਜਾਵੇ ਸਾਡੇ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਮਾਨਯੋਗ ਅਦਾਲਤ ਨੇ ਸਾਡੀ ਗੱਲ ਮੰਨ ਲਈ ਹੈ ਨਾਲ ਹੀ ਬਾਜਵਾ ਨੇ ਕਿਹਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਹੋਇਆ ਉਹੋ ਹੀ ਹਾਲਾਤ ਹੁਣ ਕਾਦੀਆਂ ਦੇ ਵਿੱਚ ਵੀ ਹੋਣੇ ਹਨ ਜਿਸ ਨੂੰ ਲੈ ਕੇ ਅਸੀਂ ਮਾਣਯੋਗ ਅਦਾਲਤ ਦਾ ਰੁੱਖ ਕੀਤਾ ਹੈ ਸਾਡੇ ਕੋਲ ਮੈਂਬਰ ਪੂਰੇ ਨੇ ਅਸੀਂ ਅੱਠ ਬੰਦਿਆਂ ਦੇ ਹੱਥ ਖੜੇ ਕਰਵਾ ਕੇ ਤੁਹਾਨੂੰ ਦੱਸ ਦਿੱਤਾ ਹੈ ਕਿ ਸਾਡੇ ਕੋਲ ਮੈਂਬਰ ਪੂਰੇ ਨੇ ਹੁਣ ਜੇਕਰ ਸਰਕਾਰ ਜਾਂ ਸਰਕਾਰ ਦੇ ਅਫਸਰਾਂ ਨੇ ਸਾਡੇ ਨਾਲ ਕੋਈ ਧੱਕਾ ਕੀਤਾ ਤਾਂ ਉਹ ਸਾਰੀ ਮੀਡੀਆ ਦੇ ਸਾਹਮਣੇ ਹੋਵੇਗਾ ਸਾਰੇ ਲੋਕਾਂ ਦੇ ਸਾਹਮਣੇ ਹੋਵੇਗਾ ਸਾਡੀ ਕਮੇਟੀ ਬਣਨੀ ਹੈ ਅਸੀਂ ਨਾਲ ਹੀ ਡੀਸੀ ਅਤੇ ਐਸਐਸਪੀ ਬਟਾਲਾ ਨੂੰ ਵੀ ਇਸ ਗੱਲ ਦੀ ਹਦਾਇਤ ਕਰਦੇ ਹਾਂ ਕਿ ਕੋਈ ਵੀ ਧੱਕਾ ਨਾ ਕਰੋ ਆਪਣੀਆਂ ਬਦਲੀਆਂ ਦੇ ਡਰ ਤੋਂ ਇਹਨਾਂ ਲੋਕਾਂ ਦੀ ਗੱਲ ਨਾ ਮੰਨੋ ਤੁਸੀਂ ਸਿਰਫ ਇਸ ਗੱਲ ਤੋਂ ਡਰਦੇ ਹੋ ਕਿ ਤੁਹਾਡੀਆਂ ਬਦਲੀਆਂ ਹੋ ਜਾਣਗੀਆਂ ਪਰ ਲੋਕਤੰਤਰ ਦਾ ਘਾਣ ਨਾ ਕੀਤਾ ਜਾਵੇ
