ਚੰਡੀਗੜ੍ਹ, 30 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ ਕਰਵਾਏ ਗਏ “ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨਾਲ ਮੁਲਾਕਾਤ ਕੀਤੀ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਪੰਜਾਬ ਦੀ ਧਰਤੀ ਪਿਆਰ ਅਤੇ ਭਾਈਚਾਰੇ ਦੀ ਪ੍ਰਤੀਕ: ਮੁੱਖ ਮੰਤਰੀ
ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ। ਇੱਥੋਂ ਦਾ ਆਪਸੀ ਭਾਈਚਾਰਾ ਇੱਕ ਖ਼ੂਬਸੂਰਤ ਗੁਲਦਸਤੇ ਵਾਂਗ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਧਰਤੀ ਉੱਤੇ ਪਿਆਰ ਅਤੇ ਸਾਂਝੀਵਾਲਤਾ ਦੀ ਫ਼ਸਲ ਉੱਗਦੀ ਹੈ, ਨਫ਼ਰਤ ਦੀ ਨਹੀਂ।
1 ਅਗਸਤ ਤੋਂ ਸ਼ੁਰੂ ਹੋਣਗੀਆਂ ਤੀਰਥ ਯਾਤਰਾ ਦੀਆਂ ਨਵੀਆਂ ਬੱਸਾਂ
- ਬਜ਼ੁਰਗਾਂ ਦੀ ਸ਼ਰਧਾ ਅਤੇ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਰਕਾਰ ਵੱਲੋਂ 1 ਅਗਸਤ ਤੋਂ ਨਵੀਆਂ ਤੀਰਥ ਯਾਤਰਾ ਬੱਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਬੱਸਾਂ ਖਾਟੂ, ਸ਼ਿਆਮ ਸਾਲਾਸਰ, ਵ੍ਰਿੰਦਾਵਨ, ਰਿਸ਼ੀਕੇਸ਼ ਧਾਰਮਿਕ ਸਥਾਨਾਂ ਲਈ ਜਾਣਗੀਆਂ।
ਜਨਤਾ ਦਾ ਪੈਸਾ ਲੋਕ ਭਲਾਈ ‘ਤੇ ਖਰਚ: ਪੰਜਾਬ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦਾ ਟੈਕਸ ਦਾ ਪੈਸਾ ਵਾਪਸ ਲੋਕਾਂ ਦੀ ਭਲਾਈ ਉੱਤੇ ਹੀ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਬਿਜਲੀ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਰਾਹੀਂ ਔਰਤਾਂ ਦਾ ਸਨਮਾਨ ਅਤੇ ਮੁਫ਼ਤ ਤੀਰਥ ਯਾਤਰਾ ਵਰਗੀਆਂ ਸਹੂਲਤਾਂ ਇਸੇ ਸੋਚ ਦਾ ਨਤੀਜਾ ਹਨ।
