ਗੁਰਸਿਮਰਨ ਸਿੰਘ ਮੰਡ ਤੇ ਉਸਦੇ ਪੁੱਤਰ ਖ਼ਿਲਾਫ਼ 307 ਦਾ ਮਾਮਲਾ ਦਰਜ

ਅੰਬਾਲਾ : ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ 7 ਅਗਸਤ ਨੂੰ ਵਾਪਰੀ ਘਟਨਾ ਨੂੰ ਲੈ ਕੇ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਹੁਣ ਪੁਲਿਸ ਵੱਲੋਂ ਗੁਰਸਿਮਰਨ ਸਿੰਘ ਮੰਡ ਅਤੇ ਉਸਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਕਿਉਂ ਸਿੱਖ ਭਾਈਚਾਰੇ ਚ’ ਲਗਾਤਾਰ ਰੋਸ਼ ਪਾਇਆ ਜਾ ਰਿਹਾ ਤੇ ਅੱਜ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ ਜਾਮ ਵੀ ਕੀਤਾ ਸੀ, ਪੁਲਿਸ ਨੇ ਮੰਗਾਂ ਮੰਨਦੇ ਹੋਏ ਗੁਰਸਿਮਰਨ ਸਿੰਘ ਮੰਡ ਤੇ’ ਪਰਚਾ ਦਰਜ ਕਰ ਦਿੱਤਾ

ਸੰਗਤ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਗੁਰਸਿਮਰਨ ਸਿੰਘ ਮੰਡ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ, ਜਦਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਮੰਡ ਖਿਲਾਫ਼ ਕਾਰਵਾਈ ਨਹੀਂ ਹੋਈ ਜਿਸਨੇ ਮੁੰਡੇ ਤੇ’ ਗੱਡੀ ਚੜਾਈ ਆ. ਪੁਲਿਸ ਨੇ ਹੁਣ ਗੁਰਸਿਮਰਨ ਮੰਡ ਤੇ ਉਸਦੇ ਪੁੱਤ ਤੇ’ ਵੀ FIR ਦਰਜ ਕਰ ਦਿੱਤੀ ਆ