ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਆਪਣੀ ਪ੍ਰੀਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕਰਨ ਲਈ 50 ਤੋਂ ਵੱਧ ਸਟਾਫ਼ ਮੈਂਬਰਾਂ ਨੂੰ ਸੇਵਾ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ, ਏਜੰਸੀ ਦੇ ਮੁੱਖ ਅਤੇ ਜ਼ਰੂਰੀ ਅਹੁਦਿਆਂ ‘ਤੇ ਤਜਰਬੇਕਾਰ ਅਤੇ ਪੇਸ਼ੇਵਰ (Professionals) ਵਿਅਕਤੀਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਗਲਤੀ-ਮੁਕਤ ਬਣਾਇਆ ਜਾ ਸਕੇ।
ਇਹ ਸਖ਼ਤ ਕਦਮ ਯੂ.ਜੀ.ਸੀ.-ਨੈੱਟ (UGC-NET) ਪ੍ਰੀਖਿਆ ਦੇ ਤਿੰਨ ਵਿਸ਼ਿਆਂ ਦੇ ਪੇਪਰਾਂ ਵਿੱਚ ਵੱਡੀਆਂ ਗਲਤੀਆਂ ਸਾਹਮਣੇ ਆਉਣ ਤੋਂ ਠੀਕ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ, ਜਿਸ ਕਾਰਨ ਇਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਮੁੜ ਤੋਂ ਕਰਵਾਉਣ ਦੇ ਹੁਕਮ ਦੇਣ ਪਏ ਸਨ।
ਮੰਤਰਾਲੇ ਦੇ ਇਸ ਫ਼ੈਸਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨੂੰ ਰੋਕਣਾ ਅਤੇ ਦੇਸ਼ ਦੀਆਂ ਪ੍ਰਮੁੱਖ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਨੂੰ ਮੁੜ ਬਹਾਲ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ NTA ਦੇ ਕੰਮਕਾਜ ਨੂੰ ਹੋਰ ਜ਼ਿਆਦਾ ਸਖ਼ਤ ਅਤੇ ਨਿਯੰਤਰਿਤ ਬਣਾਏ ਜਾਣ ਦੀ ਉਮੀਦ ਹੈ।
