ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦਾ ਖਾਸ ਹੋਲੋਗ੍ਰਾਮ ਸ਼ੋਅ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ 8 ਅਕਤੂਬਰ 2026 ਨੂੰ ਕਰਵਾਇਆ ਜਾਵੇਗਾ
ਇਹ ਸ਼ੋਅ ਟੋਰਾਂਟੋ ਦੀ ਮਸ਼ਹੂਰ Scotiabank Arena ਵਿੱਚ ਹੋਵੇਗਾ, ਜਿੱਥੇ ਦੁਨੀਆ ਭਰ ਤੋਂ ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਰਚੁਅਲ ਰੂਪ ਵਿੱਚ ਦੇਖਣ ਲਈ ਇਕੱਠੇ ਹੋਣਗੇ।
ਇਵੈਂਟ ਦੇ ਪੋਸਟਰ ਮੁਤਾਬਕ ਇਸ ਨੂੰ “Signed To God World Tour” ਦੇ ਤਹਿਤ ਪੇਸ਼ ਕੀਤਾ ਜਾ ਰਿਹਾ ਹੈ। ਸ਼ੋਅ ਲਈ ਪ੍ਰੀ-ਸੇਲ ਟਿਕਟਾਂ 25 ਅਗਸਤ ਤੋਂ ਅਤੇ ਆਮ ਟਿਕਟ ਵਿਕਰੀ 26 ਅਗਸਤ ਤੋਂ ਸ਼ੁਰੂ ਹੋਵੇਗੀ
ਸਿੱਧੂ ਮੂਸੇਵਾਲਾ ਦੇ ਗੀਤਾਂ ਅਤੇ ਅੰਦਾਜ਼ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਲਗਾਤਾਰ ਬਰਕਰਾਰ ਹੈ ਅਤੇ ਉਨ੍ਹਾਂ ਦੇ ਫੈਨਜ਼ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।
ਟੋਰਾਂਟੋ ਵਿੱਚ ਹੋਣ ਵਾਲਾ ਇਹ ਹੋਲੋਗ੍ਰਾਮ ਸ਼ੋਅ ਸਿੱਧੂ ਦੇ ਚਾਹੁਣ ਵਾਲਿਆਂ ਲਈ ਇੱਕ ਖਾਸ ਤਜਰਬਾ ਹੋਵੇਗਾ, ਜਿੱਥੇ ਉਹ ਆਪਣੇ ਪਸੰਦੀਦਾ ਕਲਾਕਾਰ ਨੂੰ ਦੁਬਾਰਾ ਸਟੇਜ ‘ਤੇ ਦੇਖ ਸਕਣਗੇ

