ਲੁਧਿਆਣਾ ਸ਼ੈਸਨ ਕੋਰਟ ਨੇ 7 ਸਾਲਾਂ ਮਾਸੂਮ ਬੱਚੀ ਨਾਲ 2 ਸਾਲ ਪਹਿਲਾ ਕੀਤੇ ਗਏ ਜ਼ਬਰ ਜ਼ਿਨਾਹ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਮਾਸੂਮ ਬੱਚੀ ਜੋ ਕਿ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਇਸ ਦੋਰਾਨ ਦੋ ਦੋਸ਼ੀਆਂ ਨੇ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਸੀ ਅਤੇ ਰੇਪ ਕਰਨ ਤੋ ਬਾਅਦ ਬੱਚੀ ਦਾ ਕਤਲ ਕਰ ਦਿੱਤਾ ਸੀ। ਦੱਸ ਦਈਏ ਕਿ ਇੱਕ ਮੁਲਜ਼ਮ ਜੋ ਕਿ ਲੜਕੀ ਦਾ ਰਿਸ਼ਤੇਦਾਰ ਹੀ ਸੀ। ਅਦਾਲਤ ਨੇ ਦੋਸ਼ੀਆਂ ਨੂੰ 2 ਲੱਖ 20 ਹਜਾਰ ਦਾ ਜ਼ੁਰਮਾਨਾ ਵੀ ਲਗਾਇਆ ਹੈ।
