ਸ਼ਹੀਦ ASI ਹਰਜੀਤ ਸਿੰਘ ਦੇ ਕਾਤਲਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਜਿਥੇ ASI ਹਰਜੀਤ ਦਾ ਕਤਲ ਕਾਰਨ ਵਾਲੇ ਮੁਲਜ਼ਮਾਂ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਆ , ਪੁਲਿਸ ਮੁਤਾਬਕ ਮਾਮਲੇ ਦੇ ਮੁੱਖ ਮੁਲਜ਼ਮ ਦੀਪਕ ਸਿੰਘ ਨੂੰ ਐਨਕਾਊਂਟਰ ਦੌਰਾਨ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ

ਤੁਹਾਨੂੰ ਦਸਦੀਏ ਪੁਲਿਸ ਟੀਮ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੀਪਕ ਸਿੰਘ ਨੂੰ ਗੋਲੀ ਲੱਗ ਗਈ ਤੇ ਉਸਦੀ ਮੌਤ ਹੋਈ ਗਈ

ਪੁਲਿਸ ਦੇ ਅਨੁਸਾਰ, ਦੀਪਕ ਸਿੰਘ ਉਹੀ ਮੁੱਖ ਮੁਲਜ਼ਮ ਸੀ ਜਿਸ ’ਤੇ ASI ਹਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਗੰਭੀਰ ਦੋਸ਼ ਸਨ। ਪੁਲਿਸ ਨੇ ਵਾਰਦਾਤ ਤੋਂ ਲਗਭਗ 24 ਘੰਟਿਆਂ ਦੇ ਅੰਦਰ ਇਹ ਕਾਰਵਾਈ ਕੀਤੀ ਹੈ।

ਐਨਕਾਊਂਟਰ ਤੋਂ ਬਾਅਦ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਵਾਰਦਾਤ ਵਿੱਚ ਕਥਿਤ ਤੌਰ ’ਤੇ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ