ਲੱਦਾਖ ਵਿੱਚ ਡੂੰਗੀ ਖੱਡ ਵਿੱਚ ਡਿੱਗਣ ਕਾਰਣ ITBP ਅਧਿਕਾਰੀ ਸ਼ਹੀਦ

ਲੇਹ-ਲੱਦਾਖ ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ ਤੇ ਗਸ਼ਤ ਦੀ ਅਗੁਵਾਈ ਕਰ ਰਹੇ 33 ਸਾਲਾ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਅਧਿਕਾਰੀ ਡੁੰਘੀ ਖੱਡ ਵਿੱਚ ਡਿੱਗਣ ਕਾਰਣ ਸ਼ਹੀਦ ਹੋ ਗਏ। ਆਈਟੀਬੀਪੀ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ ਆਈਟੀਬੀਪੀ ਆਪਣੀ 24ਵੀਂ ਬਟਾਲੀਅਨ ਦੇ ਬਹਾਦਰ ਸਿਪਾਹੀ ਟੀਕਮ ਸਿੰਘ ਨੇਗੀ ਨੂੰ ਸਲਾਮ ਕਰਦਾ ਹੈ, ਜਿਹਨਾਂ ਨੇ ਲੱਦਾਖ ਵਿੱਚ ਸੇਵਾ ਕਰਦੇ ਹੋਏ ਸਰਵਉੱਚ ਬਲੀਦਾਨ ਦਿੱਤਾ ਹੈ। ਦੱਸ ਦਈਏ ਕਿ ਟੀਕਮ ਸਿੰਘ ਨੇਗੀ 2021 ਤੋ ਮੋਰਚੇ ਤੇ ਤਾਇਨਾਤ ਸੀ।

Tags :