ਅਕਸਰ ਹੀ ਤੁਸੀ ਵਿਅਤੀਆਂ ਨੂੰ ਸ਼ਰਾਬ ਪੀਂਦੇ ਹੋਏ ਦੇਖਿਆ ਹੋਵੇਗਾ ਪਰ ਤੁਸੀ ਕਦੇ ਦੇਖਿਆ ਹੈ ਕਿ ਕੁੱਤਾ ਵੀ ਸ਼ਰਾਬ ਪੀਂਦਾ ਹੈ। ਅਜਿਹਾ ਹੀ ਮਾਮਲਾ ਯੂਕੇ ਤੋ ਸਾਹਮਣੇ ਆਇਆ ਹੈ ਕਿ ਇੱਕ ਕੁੱਤੇ ਨੂੰ ਸ਼ਰਾਬ ਦੀ ਇੰਨੀ ਆਦਤ ਪੈ ਗਈ ਕਿ ਉਸਦਾ ਮਾਲਿਕ ਉਸਦੀ ਇਹ ਆਦਤ ਛੁਡਵਾਉਣ ਲਈ ਕੁੱਤੇ ਦਾ ਇਲਾਜ ਕਰਵਾ ਰਿਹਾ ਹੈ। ਜਾਣਕਾਰੀ ਅਨੁਸਰ ਕੋਕੋ ਨਾਂ ਦੇ 2 ਸਾਲਾ ਲੈਬਰਾਡੋਰ ਗੰਭੀਰ ਰੂਪ ਵਿੱਚ ਬਿਮਾਰ ਹੋ ਰਿਹਾ ਸੀ, ਉਸਦੀ ਸ਼ਰਾਬ ਛੁਡਾਉਣ ਦੀ ਸਖ਼ਤ ਲੋੜ ਸੀ। ਸ਼ਰਾਬੀ ਕੋਕੋ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਅਜਿਹੇ ‘ਚ ਉਨ੍ਹਾਂ ਨੂੰ ਪੂਰੇ ਚਾਰ ਹਫਤਿਆਂ ਤੱਕ ਬੇਹੋਸ਼ ਰੱਖਿਆ ਗਿਆ, ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦੌਰੇ ਨਾ ਪੈਣ ਅਤੇ ਉਹ ਜਲਦੀ ਠੀਕ ਹੋ ਸਕੇ।
