ਬੀਤੀ ਰਾਤ ਗੜ੍ਹਸ਼ੰਕਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦਸ ਦੇਈਏ ਹਾਦਸੇ ਦੌਰਾਨ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਦਰਅਸਲ ਪਿੱਛੋ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਇਹਨਾਂ ਨੂੰ ਦਰੜ ਦਿੱਤਾ। ਇਹ 7 ਸ਼ਰਧਾਲੂ ਪੈਦਲ ਗੁਰੂ ਘਰ ਨੂੰ ਜਾ ਰਹੇ ਸਨ। ਇਸਦੇ ਨਾਲ ਹੀ 10 ਹੋਰ ਸ਼ਰਧਾਲੂ ਵੀ ਗ਼ਭੀਰ ਰੂਪ ਵਿੱਚ ਜਖਮੀ ਹੋਏ ਹਨ। ਤਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਤੋਂ ਇਹ ਸ਼ਰਧਾਲੂ ਰਵਾਨਾ ਹੋਏ ਸਨ ਅਤੇ ਚਰਨ ਛੋਹ ਗੰਗਾ ਵੱਲ ਦਰਸ਼ਨ ਕਰਨ ਲਈ ਜਾ ਰਹੇ ਸਨ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 3 ਲੋਕਾਂ ਨੇ ਹਸਪਤਾਲ ਜਾ ਕਿ ਦਮ ਤੋੜ ਦਿੱਤਾ। ਪੁਲੀਸ ਵੱਲੋ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
