ਬੈਂਗਲੁਰੂ: ਰੇਲ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੈਂਗਲੁਰੂ ਅਤੇ ਗੋਆ ਵਿਚਾਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਜਲਦ ਹੀ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸਹੂਲਤ ਮਿਲ ਸਕਦੀ ਹੈ। ਰੇਲਵੇ ਮੰਤਰਾਲੇ ਵੱਲੋਂ ਯਸ਼ਵੰਤਪੁਰ (ਬੈਂਗਲੁਰੂ) ਤੋਂ ਮਡਗਾਓਂ (ਗੋਆ) ਵਿਚਾਲੇ ਨਵੀਂ ਵੰਦੇ ਭਾਰਤ ਟ੍ਰੇਨ 13 ਨਵੰਬਰ 2026 ਨੂੰ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਨਵੀਂ ਟ੍ਰੇਨ ਦੇ ਚੱਲਣ ਨਾਲ ਕਰਨਾਟਕ, ਗੋਆ ਅਤੇ ਤੱਟਵਰਤੀ ਇਲਾਕਿਆਂ ਵਿਚਾਲੇ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਰੇਲਵੇ ਬੋਰਡ ਵੱਲੋਂ 30 ਅਕਤੂਬਰ 2026 ਨੂੰ ਇਸ ਸੇਵਾ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਜਾਣਕਾਰੀ ਹੈ।
ਇਹ ਪ੍ਰੀਮੀਅਮ ਟ੍ਰੇਨ BEML ਵੱਲੋਂ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ (ICF) ਦੀ ਤਕਨੀਕ ਨਾਲ ਤਿਆਰ ਕੀਤੀ ਗਈ ਹੈ। ਇਹ ਯਸ਼ਵੰਤਪੁਰ ਤੋਂ ਮੰਗਲੁਰੂ ਜੰਕਸ਼ਨ ਰਾਹੀਂ ਮਡਗਾਓਂ ਤੱਕ ਚੱਲੇਗੀ। ਇਸ ਟ੍ਰੇਨ ਦਾ ਨੰਬਰ 26655 ਅਤੇ ਵਾਪਸੀ ਦਾ ਨੰਬਰ 26656 ਹੋਵੇਗਾ। ਪੂਰਾ ਸਫ਼ਰ ਲਗਭਗ 13 ਘੰਟੇ 20 ਮਿੰਟ ਵਿੱਚ ਤੈਅ ਹੋਣ ਦੀ ਉਮੀਦ ਹੈ
ਵੰਦੇ ਭਾਰਤ ਐਕਸਪ੍ਰੈੱਸ ਇਨ੍ਹਾਂ 12 ਸਟੇਸ਼ਨਾਂ ‘ਤੇ ਰੁਕੇਗੀ
ਯਸ਼ਵੰਤਪੁਰ ਤੋਂ ਮਡਗਾਓਂ ਵਿਚਾਲੇ ਚੱਲਣ ਵਾਲੀ ਇਸ ਟ੍ਰੇਨ ਦੇ ਰਸਤੇ ਵਿੱਚ ਕੁੱਲ 12 ਸਟੇਸ਼ਨਾਂ ‘ਤੇ ਠਹਿਰਾਅ ਹੋਵੇਗਾ।
- ਸ਼੍ਰਵਣਬੇਲਗੋਲਾ
- ਹਾਸਨ
- ਸਕਲੇਸ਼ਪੁਰ
- ਸੁਬਰਾਮਣਿਆ ਰੋਡ
- ਕਬਕਾ ਪੁਤੂਰ
- ਮੰਗਲੁਰੂ ਜੰਕਸ਼ਨ
- ਉਡੁਪੀ
- ਕੁੰਦਾਪੁਰਾ
- ਮੂਕਾਂਬਿਕਾ ਰੋਡ ਬਿੰਦੂਰ
- ਮੁਰਦੇਸ਼ਵਰ
- ਗੋਕਰਨਾ ਰੋਡ
- ਕਾਰਵਾਰ
- ਯਸ਼ਵੰਤਪੁਰ ਤੋਂ ਮਡਗਾਓਂ ਜਾਣ ਵਾਲੀ ਟ੍ਰੇਨ ਦਾ ਸਮਾਂ
ਟ੍ਰੇਨ ਨੰਬਰ 26655 ਯਸ਼ਵੰਤਪੁਰ ਤੋਂ ਸਵੇਰੇ 7:35 ਵਜੇ ਰਵਾਨਾ ਹੋਵੇਗੀ ਅਤੇ ਰਾਤ 8:55 ਵਜੇ ਮਡਗਾਓਂ ਪਹੁੰਚੇਗੀ। ਇਹ ਟ੍ਰੇਨ ਹਰ ਹਫ਼ਤੇ ਬੁੱਧਵਾਰ ਨੂੰ ਛੱਡ ਕੇ ਬਾਕੀ ਛੇ ਦਿਨ ਚੱਲਣ ਦੀ ਯੋਜਨਾ ਹੈ।
ਮਡਗਾਓਂ ਤੋਂ ਬੈਂਗਲੁਰੂ ਵਾਪਸੀ ਦਾ ਸਮਾਂ
ਵਾਪਸੀ ਦੌਰਾਨ ਟ੍ਰੇਨ ਨੰਬਰ 26656 ਮਡਗਾਓਂ ਤੋਂ ਸਵੇਰੇ 8:20 ਵਜੇ ਰਵਾਨਾ ਹੋਵੇਗੀ ਅਤੇ ਰਾਤ 9:15 ਵਜੇ ਯਸ਼ਵੰਤਪੁਰ ਪਹੁੰਚੇਗੀ। ਇਹ ਸੇਵਾ ਹਰ ਹਫ਼ਤੇ ਵੀਰਵਾਰ ਨੂੰ ਛੱਡ ਕੇ ਛੇ ਦਿਨ ਉਪਲਬਧ ਰਹੇਗੀ।
ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ
ਨਵੀਂ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ ਹੋਣ ਨਾਲ ਬੈਂਗਲੁਰੂ ਤੋਂ ਗੋਆ ਜਾਣ ਵਾਲੇ ਯਾਤਰੀਆਂ ਨੂੰ ਆਧੁਨਿਕ ਰੇਲ ਸਫ਼ਰ ਦਾ ਵਿਕਲਪ ਮਿਲੇਗਾ। ਇਸ ਦੇ ਨਾਲ ਹੀ ਉਡੁਪੀ, ਮੁਰਦੇਸ਼ਵਰ, ਗੋਕਰਨਾ ਅਤੇ ਕਾਰਵਾਰ ਵਰਗੇ ਪ੍ਰਸਿੱਧ ਤੱਟਵਰਤੀ ਸੈਰ-ਸਪਾਟਾ ਸਥਾਨਾਂ ਤੱਕ ਪਹੁੰਚਣਾ ਵੀ ਆਸਾਨ ਹੋ ਸਕਦਾ ਹੈ
