
‘ਮਾਝੇ ਦਾ ਜਰਨੈਲ’ ਹੁਣ ਚੁੱਪ ਕਿਉਂ? ਬਲਤੇਜ ਪੰਨੂ ਨੇ ਮਜੀਠੀਆ ਨੂੰ ਲਿਆ ਨਿਸ਼ਾਨੇ ‘ਤੇ
‘ਮਾਝੇ ਦਾ ਜਰਨੈਲ’ ਕਹਾਉਣ ਵਾਲੇ ਮਜੀਠੀਆ ਹੁਣ ਚੁੱਪ ਕਿਉਂ? ਬਲਤੇਜ ਪੰਨੂ ਨੇ X ‘ਤੇ ਪੋਸਟ ਪਾ ਕੇ ਘੇਰਿਆ
ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸਾਂਝੀ ਕਰਦਿਆਂ ਮਜੀਠੀਆ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਿਹੜੇ ਮਜੀਠੀਆ ਪਹਿਲਾਂ ਵੱਖ-ਵੱਖ ਮੁੱਦਿਆਂ ‘ਤੇ ਬੜੇ ਸਰਗਰਮ ਰਹਿੰਦੇ ਸਨ ਅਤੇ ਬਿਮਾਰੀਆਂ, ਦਵਾਈਆਂ, CBI ਤੇ ED ਸਬੰਧੀ ਬਿਆਨ ਦਿੰਦੇ ਰਹਿੰਦੇ ਸਨ, ਉਹ ਹੁਣ ਚੁੱਪ ਕਿਉਂ ਹਨ?
ਪੰਨੂ ਨੇ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਕਿ ਮਜੀਠੀਆ ਦੇ ਇੱਕ ਕਰੀਬੀ ਵਿਅਕਤੀ ਨਾਲ ਸਬੰਧਤ ED ਦੀ ਕਾਰਵਾਈ ਹੋਈ ਹੈ ਅਤੇ ਇੱਕ ਹੋਰ ਕਰੀਬੀ ਨੂੰ ED ਵੱਲੋਂ ਸੰਮਨ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਮਜੀਠੀਆ ਵੱਲੋਂ ਨਾ ਕੋਈ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਨਾ ਹੀ ਕੋਈ ਟਵੀਟ ਸਾਹਮਣੇ ਆਇਆ।
ਇਸੇ ਗੱਲ ਨੂੰ ਲੈ ਕੇ ਬਲਤੇਜ ਪੰਨੂ ਨੇ ਤਨਜ਼ੀਆ ਅੰਦਾਜ਼ ਵਿੱਚ ਸਵਾਲ ਕੀਤਾ, “ਇਤਨਾ ਸਨਾਟਾ ਕਿਉਂ ਹੈ?”



