ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੀ ਕੈਲੀਫੋਰਨੀਆ ਦੇ ਇੱਕ ਸ਼ੋਅ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਮੂਸੇਵਾਲਾ ਦੇ ਕਾਤਿਲ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਰਨ ਔਜਲਾ ਨਾਲ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਲੈ ਕੇ ਕਰਨ ਔਜਲਾ ਵੱਲੋ ਆਪਣੀ ਸਫ਼ਾਈ ਵੀ ਦਿੱਤੀ ਗਈ ਹੈ। ਜਿਸਤੋ ਬਾਅਦ ਇਸ ਵੀਡੀਓ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਸਨੂੰ ਸਾਰੇ ਰਲੇ-ਮਿਲੇ ਹੀ ਨਜ਼ਰ ਆ ਰਹੇ ਹਨ। ਜਦੋਂ ਕਿਤੇ ਪ੍ਰੋਗਰਾਮ ਕਰਨਾ ਹੁੰਦਾ ਹੈ ਉਸ ਵਿਅਕਤੀ ਦੀ ਕੀ ਇੱਜ਼ਤ ਤੇ ਮਾਣ ਹੈ ਇਹ ਸੱਭ ਪਤਾ ਹੁੰਦਾ ਹੈ।
