Breaking News

ਤਾਮਿਲਨਾਡੂ ’ਚ ਦਰਦਨਾਕ ਸੜਕ ਹਾਦਸਾ, ਵੈਨ ਦਰੱਖਤ ਨਾਲ ਟਕਰਾਈ; 8 ਦੀ ਮੌਤ, 2 ਗੰਭੀਰ ਜ਼ਖ਼ਮੀ
ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ਾਮ ਕਰੀਬ 4.05 ਵਜੇ ਕੋਥੁਰਪੱਟੀ ਚੌਕ ਨੇੜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਵੈਨ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ।
ਪੁਲਿਸ ਮੁਤਾਬਕ ਵੈਨ ਵਿੱਚ ਕੁੱਲ 10 ਵਿਅਕਤੀ ਸਵਾਰ ਸਨ, ਜੋ ਨਮੱਕਲ ਜ਼ਿਲ੍ਹੇ ਦੇ ਏਰੁਮਾਪੱਟੀ ਵਿਖੇ ਕੰਨ ਵਿੰਨ੍ਹਣ ਦੀ ਰਸਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਥੰਜਾਵੁਰ ਜ਼ਿਲ੍ਹੇ ਦੇ ਤਿਰੂਕੱਟੂਪੱਲੀ ਵਾਪਸ ਪਰਤ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੰਜ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਤਿੰਨ ਹੋਰਾਂ ਦੀ ਮੁਸਿਰੀ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਦੋ ਵਿਅਕਤੀਆਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Karan Rattu
0
Tags :



