ਲੁਧਿਆਣਾ ਦੇ ਗਿਆਸਪੁਰਾ ਵਿੱਚ ਵਾਪਰਿਆ ਹਾਦਸਾ ਤਿੰਨ ਪਰਿਵਾਰਾਂ ਲਈ ਕਾਲ ਬਣ ਗਿਆ। ਇਸ ਇਲਾਕੇ ਵਿੱਚ ਗੈਸ ਲੀਕ ਹੋਣ ਨਾਲ ਕਰੀਬ 11 ਲੋਕਾਂ ਦੀ ਮੌਤ ਹੋ ਗਈ, ਜਿਹਨਾਂ ਵਿੱਚੋ 10 ਲੋਕ ਤਿੰਨ ਪਰਿਵਾਰਾਂ ਦੇ ਹਨ। ਇਸ ਹਾਦਸੇ ਵਿੱਚ ਦੋ ਬੱਚਿਆ ਦੀ ਵੀ ਮੌਤ ਹੋ ਗਈ। ਹਾਲੇ ਤੱਕ ਪ੍ਰਸ਼ਾਸਨ ਵੱਲੋ ਇਹ ਨਹੀ ਦੱਸਿਆ ਗਿਆ ਹੈ ਕਿ ਗੈਸ ਕਿਹਡੀ ਲੀਕ ਹੋਈ ਹੈ। ਡਾਕਟਰਾਂ ਦੀ ਟੀਮ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੋਰਾਨ ਇਸ ਇਲਾਕੇ ਵਿੱਚ ਆਰਤੀ ਕਲੀਨਿਕ ਚਲਾਉਣ ਵਾਲੇ ਨੇ ਸਾਰਾ ਪਰਿਵਾਰ ਖੋਹ ਦਿੱਤਾ। ਕਲੀਨਿਕ ਚਲਾਉਂਣ ਵਾਲੇ ਕਵਿਲਾਸ਼ ਲਈ ਇਹ ਗੈਸ ਕਾਲ ਬਣਕੇ ਆਈ। ਕਵਿਲਾਸ਼ ਦੀ ਪਤਨੀ ਉਮਰ 35 ਸਾਲ, ਤਿੰਨ ਬੱਚੇ ਕਲਪਨਾ ਉਮਰ 16, ਅਭੈ 13 ਅਤੇ ਆਰਿਅਨ ਉਮਰ 10 ਸਾਲ ਦੇ ਗੈਸ ਲੀਕ ਹੋਣ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਪਰਿਵਾਰ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ 30 ਸਾਲ ਤੋ ਪੰਜਾਬ ਵਿੱਚ ਰਹਿ ਰਿਹਾ ਸੀ। ਇਸਤੋ ਇਲਾਵਾ ਗੋਇਲ ਕਰਿਆਨਾ ਸਟੋਰ ਨੇ ਵੀ ਆਪਣਾ ਸਾਰਾ ਪਰਿਵਾਰ ਖੋਹ ਦਿੱਤਾ। ਗੈਸ ਲੀਕ ਵਿੱਚ ਉਸਦੀ ਪਤਨੀ ਅਤੇ ਮਾਂ ਦੀ ਮੌਤ ਹੋ ਗਈ। ਉਸਦੇ ਭਰਾ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਇਸਤੋ ਇਲਾਵਾ ਨਵਨੀਤ ਕੁਮਾਰ ਸਮੇਤ ਉਸਦਾ ਪਰਿਵਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।
