ਚੰਡੀਗੜ੍ਹ-ਮਨਾਲੀ ਹਾਈਵੇਅ ਤੇ ਪਹਾੜੀ ਤੋਂ ਕਾਰ ਤੇ ਡਿੱਗਿਆ ਪੱਥਰ, ਮਾਸੂਮ ਦੀ ਮੌਤ, ਤਿੰਨ ਜ਼ਖਮੀ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ 6 ਮੀਲ ਨੇੜੇ ਦੇਰ ਰਾਤ ਨੂੰ ਕਾਰ ‘ਤੇ ਪੱਥਰ ਡਿੱਗਣ ਕਾਰਨ 5 ਸਾਲਾ ਬੱਚੇ ਦੀ ਮੌਤ ਹੋ ਗਈ। ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦਾ ਰਹਿਣ ਵਾਲਾ ਇਹ ਪਰਿਵਾਰ ਕੁੱਲੂ ਤੋਂ ਸੁੰਦਰਨਗਰ ਸਥਿਤ ਆਪਣੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਪਹਾੜੀ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ ਅਤੇ ਇਸਦੀ ਲਪੇਟ ਵਿੱਸ ਸਾਰਾ ਪਰਿਵਾਰ ਆ ਗਿਆ। ਕਾਰ ਵਿੱਚ ਉਸਦਾ ਪੂਰਾ ਪਰਿਵਾਰ ਸਵਾਰ ਸੀ।

ਜਿਸ ‘ਚ ਉਹਨਾ ਦੇ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਅਤੇ ਜਦਕਿ ਉਨ੍ਹਾਂ ਦੀ ਪਤਨੀ-ਧੀ ਅਤੇ ਉਹ ਖੁਦ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ ਅਤੇ ਮਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਸੂਮ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੌਰਾਨ ਉਨ੍ਹਾਂ ਦੀ ਕਾਰ ਦੇ ਅੱਗੇ ਅਤੇ ਪਿੱਛੇ ਹੋਰ ਵਾਹਨ ਚੱਲ ਰਹੇ ਸਨ। ਇਨ੍ਹਾਂ ਵਾਹਨਾਂ ‘ਤੇ ਪੱਥਰ ਵੀ ਡਿੱਗੇ ਹਨ ਅਤੇ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ।

Tags :