ਇੰਸਟਾਗ੍ਰਾਮ, ਯੂ-ਟਿਊਬ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ ਨੇ ਬਹੁਤ ਸਾਰੇ ਲੋਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ, ਦੁਨੀਆ ਭਰ ਦੇ ਲੋਕ ਵੀਡੀਓਜ਼ ਬਣਾ ਕੇ ਕਈ ਸਾਰਾ ਪੈਸਾ ਕਮਾ ਰਹੇ ਹਨ। ਕਈ ਸਾਰੇ ਯੂਟਿਊਬਰਜ਼ ਨੇ ਵਧੀਆ ਕੰਟੈਟ ਤੇ ਮਿਹਨਤ ਦੇ ਜ਼ਰਿਏ ਪ੍ਰਸਿੱਧੀ ਹਾਸਿਲ ਕੀਤੀ ਹੈ ਤੇ ਅੱਜ ਕਰੋਡਾਂ ਰੁਪਏ ਕਮਾ ਰਹੇ ਹਨ। ਭਾਰਤ ਦੇ ਸਭ ਤੋਂ ਅਮੀਰ YouTuber: ਜੋ ਕਿ ਗੌਰਵ ਚੌਧਰੀ ਹਨ। ਗੌਰਵ ਚੌਧਰੀ ਰਾਜਸਥਾਨ ਦੇ ਅਜਮੇਰ ਜ਼ਿਲੇ ਦਾ ਰਹਿਣ ਵਾਲਾ ਹੈ।
ਟੈਕਨੀਕਲ ਗੁਰੂ ਜੀ ਵਜੋਂ ਜਾਣੇ ਜਾਂਦੇ ਗੌਰਵ ਚੌਧਰੀ ਦੇ YouTube tech ਚੈਨਲ ਨੇ ਉਸ ਨੂੰ ਪ੍ਰਸਿੱਧੀ ਦਿੱਤੀ ਹੈ। ਗੌਰਵ ਦਾ ਚੈਨਲ ਹੁਣ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੈੱਕ ਚੈਨਲ ਹੈ। ਗੌਰਵ ਨੇ 2015 ਵਿੱਚ ਆਪਣਾ YouTube ਚੈਨਲ ਸ਼ੁਰੂ ਕੀਤਾ। ਗੌਰਵ ਦੇ ਚੈਨਲ ਨੇ ਇੰਨੀ ਵੱਡੀ ਕਮਾਈ ਕੀਤੀ ਹੈ ਕਿ ਉਸ ਕੋਲ ਹੁਣ ਲਗਭਗ 20 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਅਤੇ 60 ਕਰੋੜ ਦੀ ਕੀਮਤ ਦਾ ਦੁਬਈ ਵਿੱਚ ਇੱਕ ਆਲੀਸ਼ਾਨ ਬੰਗਲਾ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 370 ਕਰੋੜ ਰੁਪਏ ਹੈ। ਇਸਤੋ ਇਲਾਵਾ ਗੌਰਵ ਦੁਬਈ ਪੁਲਿਸ ਨੂੰ ਸੁਰੱਖਿਆ ਨਾਲ ਸਬੰਧਤ ਯੰਤਰ ਪ੍ਰਦਾਨ ਕਰਦੇ ਹਨ।
ਇਸ ਤੋਂ ਇਲਾਵਾ ਉਹ ਕਈ ਹੋਰ ਸੰਸਥਾਵਾਂ ਨੂੰ ਸੁਰੱਖਿਆ ਯੰਤਰ ਵੀ ਪ੍ਰਦਾਨ ਕਰਦੇ ਹਨ। ਦੱਸ ਦੇਈਏ ਕਿ ਗੌਰਵ ਅੱਜ ਦੀ ਤਰੀਕ ਵਿੱਚ ਦੁਬਈ ਪੁਲਿਸ ਲਈ ਸਕਿਓਰਿਟੀ ਸਿਸਟਮ ਇੰਜੀਨੀਅਰ ਵਜੋਂ ਵੀ ਕੰਮ ਕਰ ਰਹੇ ਹਨ।
