ਦੇਸ਼ ਭਰ ਵਿੱਚ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਜਦੋ ਵੀ ਕਿਸੇ ਦੇਸ਼ ਦਾ ਸੁਤੰਤਰਤਾ ਦਿਵਸ ਹੁੰਦਾ ਹੈ ਤਾਂ ਬੁਰਜ ਖਲੀਫਾ ਦੀ ਇਮਾਰਤ ਉਸ ਦੇਸ਼ ਦੇ ਝੰਡੇ ਨਾਲ ਰੌਸ਼ਨ ਹੁੰਦੀ ਹੈ ਜਿਸਦੇ ਕਾਰਣ ਇਸ ਵਾਰ ਬੁਰਜ ਖਲੀਫਾ ਵਿੱਚ ਭਾਰਤ ਦਾ ਝੰਡਾ ਲਹਿਰਾਇਆ ਗਿਆ। ਦੁਬਈ ‘ਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਬੁਰਜ ਖਲੀਫਾ ਦੀ ਇਮਾਰਤ ‘ਤੇ ਉਨ੍ਹਾਂ ਦੇ ਦੇਸ਼ ਦਾ ਝੰਡਾ ਚਮਕੇਗਾ। ਹਾਲਾਂਕਿ, ਦੁਬਈ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸਦਾ ਵੀਡੀਓ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।
ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਬੁਰਜ ਖਲੀਫਾ ਇਮਾਰਤ ਨੇੜੇ ਵੱਡੀ ਗਿਣਤੀ ‘ਚ ਪਾਕਿਸਤਾਨੀ ਮੂਲ ਦੇ ਲੋਕ ਝੰਡਾ ਦੇਖਣ ਦੇ ਲਈ ਇਕੱਠੇ ਹੋਏ ਸਨ ਅਤੇ 12 ਵੱਜਦੇ ਹੀ ਲੋਕ ਹੋਰ ਵੀ ਉਤਸ਼ਾਹਿਤ ਹੋ ਗਏ। ਉਸ ਨੂੰ ਲੱਗਾ ਕਿ ਦੁਬਈ ਦੀ ਇਸ ਉੱਚੀ ਇਮਾਰਤ ‘ਤੇ ਉਸ ਦੇ ਦੇਸ਼ ਦਾ ਝੰਡਾ ਨਜ਼ਰ ਆਵੇਗਾ। ਪਰ ਲੋਕ ਉਡੀਕ ਕਰਦੇ ਰਹੇ ਅਤੇ ਝੰਡਾ ਨਹੀਂ ਲਹਿਰਾਇਆ ਗਿਆ। ਇਸ ਤੋਂ ਨਾਰਾਜ਼ ਪਾਕਿਸਤਾਨੀਆਂ ਨੇ ਤੁਰੰਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰ ਇਸ ਦੋਰਾਨ ਭਾਰਤ ਦੇਸ਼ ਦਾ ਝੰਡਾ ਲਹਿਰਾਇਆ ਗਿਆ।
