ਭਾਰਤ ਗੌਰਵ ਟਰੇਨ ਵਿੱਚ ਲੱਗੀ ਅਚਾਨਕ ਭਿਆਨਕ ਅੱਗ, ਕਰੀਬ 10 ਯਾਤਰੀਆਂ ਦੀ ਮੌਤ, 20 ਜ਼ਖਮੀ

ਮਦੁਰਾਈ: ਉੱਤਰ ਪ੍ਰਦੇਸ਼ ਵਿੱਚ ਇੱਕ ਟਰੇਨ ਨੂੰ ਅੱਗ ਲੱਗਣ ਦੀ ਦੁੱਖਦਾਇਕ ਖਬਰ ਮਿਲੀ ਹੈ। ਦੱਸ ਦਈਏ ਕਿ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਭਾਰਤ ਗੌਰਵ ਟੂਰਿਸਟ ਟਰੇਨ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਿਕ 20 ਯਾਤਰੀ ਜ਼ਖਮੀ ਹੋ ਗਏ।

ਇਕ ਡੱਬੇ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਦੂਸਰੇ ਡੱਬਿਆ ਨੂੰ ਵੀ ਲੱਗ ਗਈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਰੇਲਗੱਡੀ ਵਿੱਚ ਸਵਾਰ ਸ਼ਰਧਾਲੂਆਂ ਵੱਲੋਂ ਗੈਸ ਸਿਲੰਡਰ ਨਾਲ ਖਾਣਾ ਪਕਾਉਣ ਕਾਰਨ ਅੱਗ ਲੱਗੀ ਹੈ।

Tags :