ਚੰਦਾ ਲੈਣ ਦੇ ਬਹਾਨੇ ਆਏ ਲੁਟੇਰੇ ਮਹਿਲਾ ਦੀਆ ਵਾਲੀਆਂ ਝਪਟ ਕੇ ਹੋਏ ਫਰਾਰ

ਗੁਰਦਾਸਪੁਰ: ਪੰਜਾਬ ਵਿਚ ਲਗਾਤਾਰ ਲੁੱਟਾ ਖੋਹਾ ਵਰਗੀਆ ਵਾਰਦਾਤਾ ਵਿਚ ਵਾਧਾ ਹੋ ਰਿਹਾ ਹੈ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋ ਸਾਹਮਣੇ ਆਇਆ, ਜਿੱਥੇ ਕਿ ਕਾਰ ਵਿੱਚ ਸਵਾਰ ਲੁਟੇਰੇ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੀੜਤ ਨਿਰਮਲਜੀਤ ਕੌਰ ਦੇ ਪਤੀ ਗੁਰਪ੍ਰੀਤ ਉਰਫ਼ ਗੋਪੀ ਵਾਸੀ ਦੁਰਗਾ ਕਲੋਨੀ ਬਹਿਰਾਮਪੁਰ ਰੋਡ ਨੇ ਦੱਸਿਆ ਕਿ ਉਸ ਦੀ ਪਤਨੀ ਦੁਪਹਿਰ 1 ਵਜੇ ਦੇ ਕਰੀਬ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਤਿੰਨ ਵਿਅਕਤੀ ਧਾਰਮਿਕ ਸੰਸਥਾ ਲਈ ਚੰਦਾ ਇਕੱਠਾ ਕਰਨ ਦੇ ਬਹਾਨੇ ਉਸਦੇ ਘਰ ਆਏ ਤੇ ਉਸਦੀਆ ਕੰਨਾ ਦੀਆ ਵਾਲੀਆਂ ਲੈ ਕੇ ਫਰਾਰ ਹੋ ਗਏ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

Tags :