ਚੰਡੀਗੜ੍ਹ- ਜਲੰਧਰ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉਤੇ ਪਟਵਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਜਲੰਧਰ ਦੇ (17) ਅਤੇ ਅੰਮ੍ਰਿਤਸਰ ਦੇ (2) ਜ਼ਿਲ੍ਹਿਆਂ ਦੇ ਕੁੱਲ 19 ਪਟਵਾਰੀਆਂ ਨੇ ਆਪਣੀ ਨੌਕਰੀਆਂ ਤੋਂ ਅਸਤੀਫ਼ੇ ਦਿੱਤੇ ਹਨ। ਇਨ੍ਹਾਂ ਪਟਵਾਰੀਆਂ ਨੇ ਡੀਸੀ ਨੂੰ ਅਸਤੀਫ਼ੇ ਸੌਂਪੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਹਰਵੀਰ ਢੀਂਡਸਾ ਨੇ ਕਿਹਾ ਕਿ ਸਰਕਾਰ ਸਰਕਲ ਦੇ ਕੰਮ ਦਾ ਬੋਝ ਜ਼ਬਰਦਸਤੀ ਵਧਾ ਰਹੀ ਸੀ, ਜਿਸ ਕਾਰਨ ਅਸਤੀਫੇ ਦਿੱਤੇ ਹਨ। ਇਹ ਪਟਵਾਰੀ ਸੇਵਾਮੁਕਤੀ ਤੋਂ ਬਾਅਦ ਸਰਕਾਰ ਵੱਲੋਂ 514 ਪਟਵਾਰੀਆਂ ਨੂੰ ਠੇਕੇ ‘ਤੇ ਰੱਖਿਆ ਸੀ, ਇੰਨਾਂ ਪਟਵਾਰੀਆਂ ਵਿੱਚੋਂ 19 ਨੇ ਅਸਤੀਫੇ ਦਿੱਤੇ ਹਨ। ਇਹ ਪਟਵਾਰੀ ਉਹ ਹਨ ਜਿਨਾਂ ਨੂੰ ਸਰਕਾਰ ਨੇ ਸੇਵਾਮੁਕਤੀ ਤੋਂ ਬਾਅਦ ਖਾਲੀ ਪਏ ਪਟਵਾਰ ਸਰਕਲ ਨੂੰ ਚਲਾਉਣ ਲਈ ਠੇਕੇ ‘ਤੇ ਭਰਤੀ ਕੀਤਾ ਸੀ।
