NIA ਦਾ ਗੁਰਪਤਵੰਤ ਪੰਨੂ ਖਿਲਾਫ ਵੱਡਾ ਐਕਸ਼ਨ, ਜਾਇਦਾਦ ਕੀਤੀ ਜ਼ਬਤ

ਐਨਆਈਏ ਵੱਲੋ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਖ਼ਿਲਾਫ਼ ਵੱਡਾ ਕਾਰਵਾਈ ਕੀਤੀ ਗਈ ਹੈ। NIA ਨੇ ਪਨੂੰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ’ਚ ਪੰਨੂ ਕੋਲ ਇੱਕ ਚੌਥਾਈ ਹਿੱਸੇ ਦਾ ਮਕਾਨ ਹੈ ਜੋ ਕਿ ਜ਼ਬਤ ਕਰ ਲਿਆ ਗਿਆ ਹੈ, NIA ਦੀ ਟੀਮ ਚੰਡੀਗੜ੍ਹ ’ਚ ਅੱਧਾ ਘੰਟਾ ਮੌਜੂਦ ਰਹੀ ਜਿਸਤੋਂ ਬਾਅਦ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ।

ਐਨਆਈਏ ਦੁਆਰਾ ਜਿਹੜੀਆਂ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ ਉਨ੍ਹਾਂ ’ਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ’ਚ 46 ਕਨਾਲ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ। ਜ਼ਬਤ ਕਰਨ ਤੋਂ ਭਾਵ ਕਿ ਹੁਣ ਪੰਨੂ ਦਾ ਜਾਇਦਾਦ ’ਤੇ ਹੱਕ ਖ਼ਤਮ ਹੋ ਗਿਆ ਹੈ ਇਹ ਅੱਜ ਤੋਂ ਬਾਅਦ ਸਰਕਾਰ ਦੀ ਹੋਵੇਗੀ।

Tags :