ਝਾਰਖੰਡ ਦੇ ਗੋਡਾ ਸ਼ਹਿਰ ਦੇ ਪੀਜ਼ਾ ਡਿਲੀਵਰੀ ਬੁਆਏ ਨਾਲ ਬੇਵਫਾਈ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਗੋਡਾ ਦੇ ਟਿੰਕੂ ਯਾਦਵ ਨੇ ਆਪਣੀ ਪਤਨੀ ਪ੍ਰਿਆ ਨੂੰ 2.5 ਲੱਖ ਰੁਪਏ ਦਾ ਕਰਜ਼ਾ ਲੈ ਕੇ ਏਐੱਨਐੱਮ ਦੀ ਪੜ੍ਹਾਈ ਕਰਵਾਈ ਸੀ। ਪਤਨੀ ਨਰਸ ਬਣੀ ਤਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਸਤੋਂ ਬਾਅਦ ਟਿੰਕੂ ਨੇ ਇਸ ਮਾਮਲੇ ਨੂੰ ਲੈ ਕੇ ਗੋਡਾ ਸਿਟੀ ਥਾਣੇ ‘ਚ ਪਤਨੀ ਪ੍ਰਿਆ ਅਤੇ ਉਸ ਦੇ ਪ੍ਰੇਮੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਟਿੰਕੂ ਨੇ ਦੱਸਿਆ ਕਿ ਉਸਦਾ ਵਿਆਹ ਡੇਢ ਸਾਲ ਪਹਿਲਾਂ ਪ੍ਰਿਆ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰਿਆ ਪੜ੍ਹਾਈ ਕਰਨਾ ਚਾਹੁੰਦੀ ਸੀ, ਜਿਸ ਲਈ ਉਸਨੇ 2.5 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪਤਨੀ ਦੀ ਪੜ੍ਹਾਈ ਵੀ ਪੂਰੀ ਕਰਵਾਈ ਅਤੇ ਪੜ੍ਹਾਈ ਦੌਰਾਨ ਉਸਨੂੰ ਆਪਣੇ ਗੁਆਂਢੀ ਦਿਲਖੁਸ਼ ਰਾਵਤ ਨਾਲ ਪਿਆਰ ਹੋ ਗਿਆ। ਜਿਸਤੋਂ ਬਾਅਦ ਉਹ ਬੀਤੇ ਦਿਨੀਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
