ਸਿਲੰਡਰਾਂ ਨਾਲ ਭਰਿਆ ਟਰੱਕ ਡੂੰਘੀ ਖਾਈ ਵਿੱਚ ਡਿੱਗਿਆ, 6 ਘੰਟੇ ਤੱਕ ਅੰਦਰ ਫਸਿਆ ਰਿਹਾ ਡਰਾਈਵਰ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇਅ 103 ‘ਤੇ ਤਿਆਲੇ ਦਾ ਘਾਟ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ 100 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ। ਟਰੱਕ ਡਰਾਈਵਰ ਦੀ ਪਹਿਚਾਣ ਅਜੇ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਦਹੇਲਾ ਜ਼ਿਲ੍ਹਾ ਊਨਾ ਵਜੋਂ ਹੋਈ ਹੈ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ, ਇਹ ਹਾਦਸਾ ਰਾਤ ਕਰੀਬ 2 ਵਜੇ ਆਵਾਰਾ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੱਕ ਵਿੱਚ ਰੱਖਿਆ ਗੈਸ ਸਿਲੰਡਰ ਖਾਲੀ ਸੀ। ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Tags :