ਨਵਜੋਤ ਸਿੱਧੂ ਦੀ ਪਤਨੀ ਨੇ ਕੈਂਸਰ ਨੂੰ ਹਰਾਇਆ, ਪੋਸਟ ਪਾ ਦਿੱਤੀ ਜਾਣਕਾਰੀ

ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕੈਂਸਰ ਵਰਗੀ ਬਿਮਾਰੀ ਦਾ ਸਾਹਮਣਾ ਕਰਦਿਆ ਉਸਨੂੰ ਹਰਾ ਦਿੱਤਾ ਹੈ। ਉਹ ਪਿਛਲੇ ਸੱਤ ਮਹੀਨਿਆਂ ਤੋਂ ਛਾਤੀ ਦੇ ਕੈਂਸਰ ਤੋਂ ਪੀੜਤ ਸਨ। ਉਹਨਾਂ ਦੇ ਵੱਲੋ ਐਕਸ ਤੇ ਪੋਸਟ ਪਾ ਕੇ ਇਸਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਹਨਾਂ ਲਿਖਿਆ ਹੈ ਕਿ “ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪੀਈਟੀ ਸਕੈਨ ਦੇ ਅਨੁਸਾਰ, ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ।

ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣੇ ਵਾਲ ਵੀ ਦਾਨ ਕਰ ਸਕੀ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਡਾਕਟਰ ਨਵਜੋਤ ਕੌਰ ਨੂੰ ਉਨ੍ਹਾਂ ਦੇ ਜਨੂੰਨ ਲਈ ਵਧਾਈ ਦੇ ਰਹੇ ਹਨ।