ਲੁੁੁੁਧਿਆਣਾ ਦੇ ਤਾਜਪੁਰ ਰੋਡ ਸਥਿਤ ਅਮਨ ਜਵੈਲਰ ਦੀ ਦੁੁਕਾਨ ਨੂੰ ਚੋਰਾਂ ਵੱਲੋ ਨਿਸ਼ਾਨਾ ਬਨਾਉਣ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਦੇਰ ਰਾਤ 15 ਤੋ 20 ਨੌਜ਼ਵਾਨਾ ਨੇ ਜਵੈਲਰ ਦੀ ਦੁਕਾਨ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ ਕੀਤੀ ਪਰ ਦੁਕਾਨ ਦਾ ਹੂਟਰ ਵੱਜਣ ਦੇ ਕਾਰਣ ਉਹ ਅਸਫਲ ਹੋ ਗਏ।
ਜਿਸਦੇ ਕਾਰਣ ਦੁਕਾਨ ਦਾ ਮਾਲਿਕ ਅਤੇ ਆਸ ਪਾਸ ਦੇ ਲੋਕ ਜਾਗ ਗਏ ਅਤੇ ਜਿਸਦੇ ਕਾਰਣ ਉਹ ਉੱਥੋ ਫਰਾਰ ਹੋ ਗਏ। ਇਸ ਮਾਮਲੇ ਦੀਆ ਸੀਸੀਟੀਵੀ ਤਸਵੀਰਾ ਵੀ ਸਾਹਮਣੇ ਆਈਆ ਹਨ। ਦੁਕਾਨ ਮਾਲਿਕ ਨੇ ਸੁਰੱਖਿਆ ਪ੍ਰਬੰਧਾ ਨੂੰ ਲੈ ਕੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਹਨ। ਪੁਲਿਸ ਵੱਲੋ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ।
