ਸ਼ਿਵਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਬੇਟੇ ਨੇ ਕਰਤਾ ਵੱਡਾ ਖੁਲਾਸਾ! ਕਿਹਾ -ਮੈਨੂੰ ਵੀ ਮਿਲੀ ਧਮਕੀ

ਅੰਮ੍ਰਿਤਸਰ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਸੂਰੀ ਦਾ ਪੋਸਟਮਾਰਟਮ ਕੀਤਾ ਗਿਆ। ਜਿਸ ਵਿੱਚ ਖੁਲਾਸਾ ਹੋਇਆ ਕਿ ਸੂਰੀ ਦੇ ਚਾਰ ਗੋਲੀਆਂ ਲੱਗੀਆਂ ਸੀ, ਜਿਸ ਵਿੱਚੋ ਦੋ ਛਾਤੀ, ਇੱਕ ਪੇਟ ਤੇ ਇੱਕ ਮੋਡੇ ਤੇ ਲੱਗੀ ਸੀ। ਉੱਥੇ ਹੀ ਦੂਜੇ ਪਾਸੇ ਪਰਿਵਾਰ ਨੇ ਚਾਰ ਮੰਗਾ ਰੱਖਿਆਂ ਹਨ। ਪਰਿਵਾਰ ਨੇ ਕਿਹਾ ਹੈ ਕਿ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਕਤਲ ਦੀ ਸੀਬੀਆਈ ਜਾਂਚ ਹੋਵੇ ਤੇ ਨਾਲ ਹੀ ਏਸੀਪੀ ਨਾਰਥ ਅਤੇ 2 ਐਸਐਚਓਜ਼ ਨੂੰ ਮੁਅੱਤਲ ਕੀਤਾ ਜਾਵੇ।

ਪੁੱਤਰ ਮਾਣਿਕ ਵੱਲੋਂ ਵੀ ਕੀਤੇ ਗਏ ਵੱਡੇ ਖੁਲਾਸੇ

ਉੱਥੇ ਹੀ ਸੂਰੀ ਦੇ ਪੁੱਤਰ ਮਾਣਿਕ ​​ਨੇ ਵੀ ਵੱਡੇ ਖੁਲਾਸੇ ਕੀਤੇ ਹਨ, ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਵੀ ਧਮਕੀ ਭਰਿਆ ਫੋਨ ਆਇਆ ਸੀ। ਕੱਲ੍ਹ ਪਿਤਾ ਨੂੰ ਵੀ ਧਮਕੀ ਦਾ ਫੋਨ ਆਇਆ ਸੀ। ਉਸ ਨੇ ਕੱਲ੍ਹ ਹੀ ਪੁਲਿਸ ਤੋਂ ਬੁਲੇਟ ਪਰੂਫ਼ ਗੱਡੀ ਅਤੇ ਜੈਕਟ ਦੀ ਮੰਗ ਕੀਤੀ ਸੀ। ਪਰ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।

ਦੂਜੇ ਪਾਸੇ ਅੰਮ੍ਰਿਤਸਰ ਵਿੱਚ ਇਸ ਵਕਤ ਮਾਹੌਲ ਤਨਾਵਪੂਰਣ ਬਣਿਆ ਹੋਇਆ ਹੈ। ਸ਼ਿਵ ਸੈਨਾ ਦੇ ਸਮਰਥਕ ਅਤੇ ਆਗੂ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ਉੱਤੇ ਤਾਇਨਾਤ ਹੈ।

ਬੇਅਦਬੀ ਦੇ ਵਿਰੋਧ ਵਿੱਚ ਸੂਰੀ ਕਰ ਰਹੇ ਸੀ ਧਰਨਾ

ਦੱਸ ਦਇਏ ਕਿ ਕੱਲ ਸਖ਼ਤ ਸੁਰੱਖਿਆ ਦੇ ਵਿਚਕਾਰ ਗੋਲੀ ਮਾਰੀ ਗਈ ਸੀ ਸੁਧੀਰ ਗੋਪਾਲ ਨਗਰ ਵਿੱਚ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਸਨ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਘਟਨਾ ਵਿੱਚ ਵਰਤੀ ਗਈ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਈ ਗਈ ਹੈ, ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਗੁੱਸੇ ‘ਚ ਆਏ ਸ਼ਿਵ ਸੈਨਿਕਾਂ ਨੇ ਦੋਸ਼ੀ ਦੀ ਕਾਰ ਅਤੇ ਦੁਕਾਨਾਂ ਦੀ ਭੰਨਤੋੜ ਕਰਨ ਤੋਂ ਬਾਅਦ ਇਕ ਦੁਕਾਨ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਅਟਾਰੀ-ਦਿੱਲੀ ਮੁੱਖ ਮਾਰਗ ’ਤੇ ਵੀ ਆਵਾਜਾਈ ਠੱਪ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।