ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦਾ ਦੇਹਾਂਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਜਿਮ ‘ਚ ਕਸਰਤ ਕਰਦੇ ਸਮੇਂ ਕੌਸਲਰ ਲਾਲੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਗੁਰਮਿੰਦਰ ਸਿੰਘ ਲਾਲੀ ਦੀ ਉਮਰ 52 ਸਾਲ ਦੇ ਕਰੀਬ ਸੀ ਤੇ ਕਰੀਬ 4 ਕਿਲੋਮੀਟਰ ਪੈਦਲ ਚੱਲਦਾ ਸੀ ਤੇ ਬਾਸਕਟਬਾਲ ਦਾ ਖਿਡਾਰੀ ਸੀ। ਜਿਮ ਵਿੱਚ ਵਾਰਮਅੱਪ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਗੁਰਮਿੰਦਰ ਸਿੰਘ ਲਾਲੀ ਨੂੰ ਕੋਈ ਬਿਮਾਰੀ ਨਹੀਂ ਸੀ। ਉਹ ਰਾਜਨੀਤੀ ਦੇ ਨਾਲ-ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦੇ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਲਾਲੀ ਕਾਂਗਰਸ ਦੇ ਸੀਨੀਅਰ ਆਗੂ ਸਨ। ਜਿੱਥੇ ਉਹ ਖ਼ੁਦ ਲਗਾਤਾਰ ਪੰਜਵੀਂ ਵਾਰ ਕਾਂਗਰਸ ਦੇ ਕੌਂਸਲਰ ਬਣੇ ਹਨ, ਉਥੇ ਉਨ੍ਹਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਬਣੀ ਹੈ।
ਲਾਲੀ ਕੈਪਟਨ ਸਰਕਾਰ ਵਿੱਚ ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਸਨ। ਇਸ ਤੋਂ ਇਲਾਵਾ ਉਹ ਖੰਨਾ ਨਗਰ ਕੌਂਸਲ ਦੇ ਉਪ ਚੇਅਰਮੈਨ ਵੀ ਰਹੇ।
