ਹੋਲੀ ਦੇ ਤਿਉਹਾਰ ਮੌਕੇ ਅਬੋਹਰ ਦੇ ਪਿੰਡ ਦੋਦਾ ਵਾਸੀ ਇੱਕ ਨੌਜਵਾਨ ਨੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਹੋਲੀ ਦੀ ਛੁੱਟੀ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਅਰਜੁਨ ਪੁੱਤਰ ਲਾਲ ਚੰਦ ਵਾਸੀ ਕਰੀਬ 24 ਸਾਲ ਇਸੇ ਪਿੰਡ ਦੇ ਇੱਕ ਜ਼ਿਮੀਂਦਾਰ ਕੋਲ ਸੀਰੀ ਦਾ ਕੰਮ ਕਰਦਾ ਸੀ।
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੇ ਬੀਤੇ ਦਿਨ ਹੋਲੀ ਵਾਲੇ ਦਿਨ ਹੋਲੀ ਮਨਾਉਣ ਲਈ ਆਪਣੇ ਮਾਲਿਕ ਤੋਂ ਛੁੱਟੀ ਦੇਣ ਦੇ ਨਾਲ ਹੀ ਪਿਛਲੇ 6 ਮਹੀਨੇ ਦੀ ਬਕਾਇਆ ਤਨਖਾਹ ਦੇਣ ਦੀ ਮੰਗ ਕੀਤੀ ਤਾਂ ਦੋਸ਼ ਮੁਤਾਬਕ ਉਕਤ ਜ਼ਮੀਂਦਾਰ ਨੇ ਉਸ ਦਾ ਮੋਬਾਈਲ ਖੋਹਣ ਨਾਲ ਨਾਲ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਵੀ ਕੀਤੀ। ਇਸ ਤੋਂ ਦੁਖੀ ਅਰਜੁਨ ਨੇ ਆਪਣੇ ਘਰ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਚ ਕੀਤੀ ਰਹੀ ਹੈ।
