ਜਨਮਦਿਨ ਮੌਕੇ ਪਿਓ ਨੇ ਕੀਤਾ ਆਪਣੇ ਪੁੱਤ ਦਾ ਕਤਲ, ਕਾਰਨ ਸੁਣਕੇ ਹੋਵੋਗੇ ਹੈਰਾਨ

ਨਾਭਾ : ਖਬਰ ਨਾਭਾ ਸ਼ਹਿਰ ਤੋਂ ਸਾਹਮਣੇ ਆ ਰਹੀ ਆ ਜਿਥੇ, ਪਿਓ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਹੈ। ਦਸੱਦੀਏ ਬੀਤੇ ਦਿਨੀ ਆਪਣੇ ਪੋਤੇ ਦਾ ਜਨਮਦਿਨ ਮਨਾਉਣ ਮੌਕੇ ਵਿਹੜੇ ਵਿੱਚ ਦਾਤੀ ਫਰਾ ਪੱਖਾ ਮੌਤ ਦਾ ਕਾਰਨ ਬਣਿਆ ਕਿਉਂਕਿ ਦਾਤੀ ਫਰਾਂ ਪੱਖੇ ਦੇ ਆਲੇ ਦੁਆਲੇ ਜਾਲੀ ਲੱਗੀ ਨਹੀਂ ਸੀ ਜਿਸ ਕਰਕੇ ਵੱਲੋਂ ਆਪਣੇ ਪਿਤਾ ਨੂੰ ਕਿਹਾ ਕਿ ਆਇਆ, ਜਦੋਂ ਕਿਤੇ ਬਾਹਰ ਜਾਣਾ ਹੁੰਦਾ ਹੈ ਤਾਂ ਪੱਖਾ ਬੰਦ ਕਰਕੇ ਜਾਇਆ ਕਰੋ ਕਿਉਂਕਿ ਬੱਚੇ ਪੱਖੇ ਵਿੱਚ ਹੱਥ ਨਾ ਦੇ ਦੇਣ। ਇਸ ਗੱਲ ਨੂੰ ਲੈ ਕੇ ਤੇ ਪਿਉ ਪੁੱਤ ਵਿੱਚ ਲੜਾਈ ਹੋ ਗਈ ਅਤੇ ਰਾਤ ਨੂੰ ਉਹ ਆਪਣੇ ਆਪਣੇ ਕਮਰੇ ਵਿੱਚ ਸੌਂ ਗਏ ਪਰ ਪਿਤਾ ਵੱਲੋਂ ਕਹੀ ਗਈ ਗੱਲ ਚੁਬਮੀ ਲੱਗੀ। ਜਿਸ ਤੋਂ ਬਾਅਦ ਉਸ ਨੇ ਰਾਤ ਨੂੰ ਉੱਠ ਕੇ ਆਪਣੇ ਪੁੱਤਰ ਦੇ ਕਮਰੇ ਵਿੱਚ ਦਾਖਲ ਹੋ ਗਿਆ ਅਤੇ ਉਸਨੇ ਸਿਰ ਤੇ ਤਿੰਨ ਵਾਰ ਸੁੱਤੇ ਪਏ ਆਪਣੇ ਪੁੱਤਰ ਦੇ ਸਿਰ ਤੇ ਕਰ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਜਖਮੀ ਹਾਲਤ ਵਿੱਚ ਨਾਭਾ ਤੋਂ ਪਟਿਆਲਾ ਪਟਿਆਲਾ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਨੇ ਦਮ ਤੋੜ ਦਿੱਤਾ। ਭਾਦਸੋਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ

ਇਸ ਮੌਕੇ ਤੇ ਮ੍ਰਿਤਕ ਦੀ ਮਾਤਾ ਮਾਇਆ ਕੌਰ ਅਤੇ ਰਿਸ਼ਤੇਦਾਰ ਬੇਅੰਤ ਸਿੰਘ ਨੇ ਕਿਹਾ ਕਿ ਮੇਰੇ ਘਰ ਵਾਲੇ ਵੱਲੋਂ ਆਪਣੇ ਪੁੱਤਰ ਦਾ ਘਰ ਹੀ ਉਜਾੜ ਕੇ ਰੱਖ ਦਿੱਤਾ ਮੈਂ ਤਾਂ ਆਪਣੇ ਛੋਟੇ ਮੁੰਡੇ ਵੱਲ ਰਹਿ ਰਹੀ ਸੀ ਅਤੇ ਰਾਤ ਨੂੰ ਇਸ ਨੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ। ਉਹਨਾਂ ਕਿਹਾ ਕਿ ਅੱਜ ਮੇਰੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੱਲ ਕਿਸੇ ਹੋਰ ਦਾ ਕਤਲ ਕਰੇਗਾ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ

Tags :