ਅਲਾਸਕਾ : ਅੱਜ ਦੁਨੀਆ ਦੀ ਸਭ ਤੋਂ ਵੱਡੇ ਦੋ ਲੀਡਰਾਂ ਦੀ ਮੀਟਿੰਗ ਹੋਣ ਜਾ ਰਹੀ ਆ, ਟਰੰਪ ਤੇ ਪੁਤਿਨ ਵਿਚਾਲੇ, ਤੁਹਾਨੂੰ ਦੱਸਦੀਏ ਡੋਨਾਲਡ ਟਰੰਪ ਪੁਤਿਨ ਨੂੰ ਮਿਲਣ ਲਈ ਅਲਾਸਕਾ ਨੂੰ ਰਵਾਨਾ ਹੋ ਗਏ ਨੇ l ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਟਿਨ ਅਲਾਸਕਾ ਦੇ ਐਂਕਰੇਜ ਸ਼ਹਿਰ ਵਿੱਚ ਸਾਂਝੇ ਸੈਨਾ ਅੱਡੇ ਐਲਮੈਂਡੌਰਫ–ਰਿਚਰਡਸਨ ‘ਤੇ ਮੀਟਿੰਗ ਕਰਨਗੇ ਜੋ ਕਿ ਆਰਮੀ ਦਾ ਏਰੀਆ ਆ । ਇਹ ਦੁਨੀਆ ਦੀ ਸਭ ਤੋਂ ਉੱਚ ਪੱਧਰੀ ਮੀਟਿੰਗ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ ਨਾਲ ਯੂਕਰੇਨ ਜੰਗ ਰੁਕ ਸਕਦੀ ਆ, ਤੇ ਜੇਕਰ ਇਹ ਜੰਗ ਰੁਕ ਗਈ ਪੁਤਿਨ ਮੰਨ ਗਏ ਤਾਂ ਭਾਰਤ ਨੂੰ ਵੀ ਰਾਹਤ ਮਿਲੇਗੀ, ਟਰੰਪ ਵਲੋਂ ਟੈਰਿਫ ਹਟਾ ਦਿਤੇ ਜਾਣਗੇ,
ਤੁਹਾਨੂੰ ਦਸਦੀਏ ਇਸ ਮੀਟਿੰਗ ਦੌਰਾਨ ਟਰੰਪ ਯੂਕਰੇਨ ਵਿੱਚ ਜੰਗਬੰਦੀ, ਵਿਸ਼ਵ ਸੁਰੱਖਿਆ ਅਤੇ ਵਪਾਰ ਨਾਲ ਸੰਬੰਧਿਤ ਮੁੱਦਿਆਂ ‘ਤੇ ਪੁਤਿਨ ਨਾਲ ਚਰਚਾ ਕਰਨਗੇ। ਇਨ੍ਹਾਂ ਗੰਭੀਰ ਮਸਲਿਆਂ ‘ਤੇ ਹੋਣ ਵਾਲੀ ਇਹ ਮੀਟਿੰਗ ਦੁਨੀਆ ਭਰ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕੇ ਪੁਤਿਨ ਟਰੰਪ ਨਾਲ ਕੋਈ ਸਮਝੌਤਾ ਕਰਦੇ ਨੇ ਜਾ ਆਪਣੀ ਹੀ ਅੜੀ ਤੇ’ ਅੜੇ ਰਹਿੰਦੇ ਨੇ

#PutinTrumpSummit
#TrumpMeetsPutin
#USRussiaTalks
#TrumpPutin2025
#AnchorageSummit
#AlaskaDiplomacy
#GlobalPowerTalks
#WorldLeadersMeet
#CeasefireTalks
#GeopoliticsInFocus
