ਜਲੰਧਰ : ਪੰਜਾਬ ਤੇ ਹਿਮਾਚਲ ਵਿੱਚ ਪੈ ਰਹੀ ਭਾਰੀ ਬਾਰਿਸ਼ ਨਾਲ ਸਤਲੁਜ ਦਰਿਆ ਤੇ ਬਿਆਸ ਦਰਿਆ ‘ਚ ਪਾਣੀ ਦਾ ਵੱਧ ਲਗਾਤਾਰ ਵੱਧ ਰਿਹਾ ਜਿਸ ਕਾਰਨ ਜਿਲਾ ਕਪੂਰਥਲਾ ਦੇ ਕਈ ਇਲਾਕਿਆਂ ਹੜ੍ਹਾਂ ਸਥਿਤੀ ਗੰਭੀਰ ਬਣੀ ਹੋਈ ਆ ਕਈ ਲੋਕ ਦੇ ਘਰ ਡੁੱਬ ਗਏ ਤੇ ਕਿਸਾਨਾਂ ਦੀਆ ਫਸਲਾਂ ਵੀ ਦਰਿਆ ਦੇ ਪਾਣੀ ਦੀ ਚਪੇਟ ਚ’ ਆ ਚੁੱਕੀਆਂ ਨੇ। ਇਸ ਨਾਜੁਕ ਹਾਲਾਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਇਨ੍ਹਾਂ ਇਲਾਕਿਆਂ ਤੇ’ ਨਜ਼ਰ ਰੱਖੀ ਬੈਠੇ ਨੇ ਅਤੇ ਬਚਾਅ ਕੰਮਾਂ ਦੀ ਅਗਵਾਈ ਕਰ ਰਹੇ ਹਨ। ਤੇ ਅੱਜ ਉਹ ਖੁਦ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ, ਤਾਂ ਜੋ ਲੋਕਾਂ ਦੇ ਹਕੀਕਤ ਵਿੱਚ ਹਾਲਤਾਂ ਨੂੰ ਸਮਝ ਕੇ ਉਚਿਤ ਮਦਦ ਪਹੁੰਚਾਈ ਜਾ ਸਕੇ
ਮੁੱਖ ਮੰਤਰੀ ਨੇ ਸੂਬੇ ਦੇ ਤਹਿਤ ਸਾਰੇ ਜਿਲਾ ਪ੍ਰਸ਼ਾਸਨਾਂ ਨੂੰ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਰਾਹਤ, ਭੋਜਨ, ਦਵਾਈਆਂ ਤੇ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਕਿਹਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤੇ ਲੋੜ ਪੈਣ ਤੇ’ ਜਿਲ੍ਹੇ ਕੰਟਰੋਲ ਨੰਬਰਾਂ ਤੇ’ ਕਾਲ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਆ

