ਚੰਡੀਗੜ੍ਹ : ਦੀਵਾਲੀ ਤੋਂ ਬਾਅਦ ਵੇਰਕਾ ਨੇ ਆਪਣੇ ਲੱਸੀ ਦੇ ਪੈਕੇਟ ਦੀ ਕੀਮਤ ਪੰਜਾਬ ਅਤੇ ਚੰਡੀਗੜ੍ਹ ਵਿੱਚ 30 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਹੈ। ਨਾਲ ਹੀ ਇਸ ਦੀ ਪੈਕਿੰਗ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਪਹਿਲਾਂ ਇਹ 800 ਮਿਲੀਲੀਟਰ ਦੀ ਪੈਕਿੰਗ ਵਿੱਚ ਮਿਲਦੀ ਸੀ, ਜਦਕਿ ਹੁਣ ਇਹ 900 ਮਿਲੀਲੀਟਰ ਦੇ ਪੈਕ ਵਿੱਚ ਉਪਲਬਧ ਹੋਵੇਗੀ। ਅੱਜ ਤੋਂ ਬਾਜ਼ਾਰ ਵਿੱਚ ਨਵੀਂ ਪੈਕਿੰਗ ਆ ਗਈ ਹੈ। ਦਿੱਲੀ ਐਨਸੀਆਰ ਅਤੇ ਹੋਰ ਰਾਜਾਂ ਵਿੱਚ ਇਹ ਪੈਕ 40 ਰੁਪਏ ਵਿੱਚ ਵਿਕੇਗਾ

