ਬਲੋਚਿਸਤਾਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਐਲਾਨਿਆ ਅੱਤਵਾਦੀ

ਸਾਊਦੀ ਅਰਬ : ਬਲੋਚਿਸਤਾਨ ਬਾਰੇ ਦਿੱਤੇ ਆਪਣੇ ਤਾਜ਼ਾ ਬਿਆਨ ਤੋਂ ਬਾਅਦ ਸਲਮਾਨ ਖਾਨ ਵਿਵਾਦਾਂ ਦੇ ਘੇਰੇ ‘ਚ ਆ ਗਏ ਹਨ। ਖ਼ਬਰਾਂ ਅਨੁਸਾਰ, ਪਾਕਿਸਤਾਨ ਵਿੱਚ ਉਨ੍ਹਾਂ ਦੇ ਬਿਆਨ ਤੋਂ ਬਾਅਦ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟਾਂ ਮੁਤਾਬਕ, ਪਾਕਿਸਤਾਨ ਸਰਕਾਰ ਨੇ ਸਲਮਾਨ ਖਾਨ ਦਾ ਨਾਮ ਆਤੰਕਵਾਦ ਵਿਰੋਧੀ ਐਕਟ (1997) ਦੀ ਚੌਥੀ ਸ਼ਡਿਊਲ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ, ਜੋ ਆਮ ਤੌਰ ‘ਤੇ ਉਹਨਾਂ ਵਿਅਕਤੀਆਂ ਲਈ ਹੁੰਦੀ ਹੈ ਜਿਨ੍ਹਾਂ ‘ਤੇ ਆਤੰਕਵਾਦ ਨਾਲ ਸੰਬੰਧਤ ਗਤੀਵਿਧੀਆਂ ਦਾ ਸ਼ੱਕ ਹੁੰਦਾ ਹੈ।

ਇਹ ਗੱਲ ਬਲੋਚਿਸਤਾਨ ਹੋਮ ਡਿਪਾਰਟਮੈਂਟ ਵੱਲੋਂ 16 ਅਕਤੂਬਰ 2025 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ (ਜਿਸਦੀ ਪੁਸ਼ਟੀ ਹੋਣੀ ਬਾਕੀ ਹੈ) ਵਿੱਚ ਦਰਜ ਹੈ। ਇਸ ਵਿੱਚ ਕਾਰਨ ਦਿੱਤਾ ਗਿਆ ਹੈ ਕਿ ਸਲਮਾਨ ਖਾਨ ਨੂੰ “ਆਜ਼ਾਦ ਬਲੋਚਿਸਤਾਨ ਫ਼ੈਸੀਲੀਟੇਟਰ” ਮੰਨਿਆ ਗਿਆ ਹੈ।

ਚੌਥੀ ਸ਼ਡਿਊਲ ‘ਚ ਨਾਮ ਆਉਣ ਦੇ ਗੰਭੀਰ ਨਤੀਜੇ ਹੁੰਦੇ ਹਨ, ਜਿਵੇਂ ਕਿ ਕੜੀ ਨਿਗਰਾਨੀ, ਆਵਾਜਾਈ ‘ਤੇ ਪਾਬੰਦੀਆਂ ਅਤੇ ਸੰਭਾਵਿਤ ਕਾਨੂੰਨੀ ਕਾਰਵਾਈ। ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਸਲਮਾਨ ਖਾਨ ਨੇ ਰਿਯਾਦ ‘ਚ ਹੋਏ ਜੋਇ ਫੋਰਮ 2025 ਦੌਰਾਨ ਬਲੋਚਿਸਤਾਨ ਬਾਰੇ ਟਿੱਪਣੀ ਕੀਤੀ ਸੀ। ਇਸ ਸਮਾਗਮ ‘ਚ ਉਹ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਦੇ ਨਾਲ ਮਿਲ ਕੇ ਮੱਧ ਪੂਰਬ ਵਿੱਚ ਭਾਰਤੀ ਸਿਨੇਮਾ ਦੇ ਵਧ ਰਹੇ ਪ੍ਰਭਾਵ ਬਾਰੇ ਚਰਚਾ ਕਰ ਰਹੇ ਸਨ

#salmankhan #salmankhannews #balochistan #salmankhanstatement