62 ਸਾਲ ਦੀ ਉਮਰ ਚ’ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਰਵਾਇਆ ਵਿਆਹ

ਆਸਟ੍ਰੇਲੀਆ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਨੀਵਾਰ ਨੂੰ ਆਪਣੀ ਪ੍ਰੇਮਿਕਾ Joydie Haydon ਨਾਲ ਵਿਆਹ ਕਰ ਲਿਆ। 62 ਸਾਲ ਦੇ ਅਲਬਾਨੀਜ਼ ਦੇਸ਼ ਦੇ ਪਹਿਲੇ ਅਜਿਹੇ ਆਗੂ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ‘ਤੇ ਰਹਿੰਦਿਆਂ ਵਿਆਹ ਕੀਤਾ ਹੈ | 62 ਸਾਲਾ ਪ੍ਰਧਾਨ ਮੰਤਰੀ ਨੇ 46 ਸਾਲਾ Financial Services Worker ਜੋਡੀ ਹੇਡਨ ਨਾਲ ਕੈਨਬਰਾ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਦਿ ਲੌਜ’ ਦੇ ਬਾਗ਼ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ

PM ਨੇ ਸੋਸ਼ਲ ਮੀਡੀਆ ‘ਤੇ ਸਿਰਫ਼ ਇੱਕ ਸ਼ਬਦ, “Married” (ਵਿਆਹਿਆ), ਲਿਖ ਕੇ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿੱਚ ਉਹ ਬੋ-ਟਾਈ ਵਿੱਚ ਸਨ ਅਤੇ ਹੱਥ ਵਿੱਚ ਆਪਣੀ ਮੁਸਕਰਾਉਂਦੀ ਦੁਲਹਨ ਦਾ ਹੱਥ ਫੜਿਆ ਹੋਇਆ ਸੀ, ਜਿਨ੍ਹਾਂ ਨੇ ਲੰਬਾ ਚਿੱਟਾ ਗਾਊਨ ਪਾਇਆ ਹੋਇਆ ਸੀ, ਜਦੋਂ ਕਿ ਉਨ੍ਹਾਂ ਉੱਤੇ ਕਨਫੈਟੀ ਦੀ ਵਰਖਾ ਹੋ ਰਹੀ ਸੀ

ਇਹ ਵਿਆਹ ਅਲਬਾਨੀਜ਼ ਵੱਲੋਂ ਵੈਲੇਨਟਾਈਨ-ਡੇ 2024 ਨੂੰ ਪ੍ਰਪੋਜ਼ ਕਰਨ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਹੋਇਆ। ਪ੍ਰਪੋਜ਼ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਅਜਿਹਾ ਸਾਥੀ ਮਿਲ ਗਿਆ ਹੈ ਜਿਸ ਨਾਲ ਉਹ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ

#australiapmMarried #australiaPmnews