FCI ਪੰਜਾਬ ਦੇ DG ਲਈ CM ਮਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕੀਤੀ IPS ਅਫ਼ਸਰ ਦੀ ਮੰਗ

ਚੰਡੀਗੜ੍ਹ : ਪੰਜਾਬ ਦੇ CM ਭਗਵੰਤ ਮਾਨ ਨੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI), ਪੰਜਾਬ–ਚੰਡੀਗੜ੍ਹ ਜੋਨ ਦੇ ਡਾਇਰੈਕਟਰ ਜਨਰਲ (DG) ਦੇ ਅਹੁਦੇ ਲਈ ਪੰਜਾਬ ਕੈਡਰ ਦੇ ਇੱਕ ਸੀਨੀਅਰ IPS ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕੀਤੀ ਹੈ। ਸੀਐਮ ਮਾਨ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ

ਸੀਐਮ ਮਾਨ ਨੇ ਆਪਣੇ ਪੱਤਰ ਕਿਹਾ ਕਿ :

“ਸਥਾਨਕ ਅਧਿਕਾਰੀ ਨੂੰ ਪੰਜਾਬ ਦੀ ਖਰੀਦ ਪ੍ਰਣਾਲੀ ਅਤੇ ਖੁਰਾਕ ਸਪਲਾਈ ਚੇਨ ਦੀ ਬਿਹਤਰ ਸਮਝ ਹੁੰਦੀ ਹੈ, ਜਿਸ ਨਾਲ ਕਾਰਜ ਕੁਸ਼ਲਤਾ ਵਧਦੀ ਹੈ।”

ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਕਿਸੇ ਬਾਹਰੀ ਰਾਜ ਦੇ ਅਧਿਕਾਰੀ ਦੀ ਤਾਇਨਾਤੀ ਨਾਲ ਸੂਬਾ ਸਰਕਾਰ ਅਤੇ ਕੇਂਦਰੀ ਏਜੰਸੀ ਵਿਚਕਾਰ ਲੋੜੀਂਦੇ ਸਹਿਯੋਗ ਅਤੇ ਪਾਰਦਰਸ਼ਤਾ ‘ਤੇ ਅਸਰ ਪੈ ਸਕਦਾ ਹੈ।

ਕੇਂਦਰ ਦੇ ਜਵਾਬ ਦੀ ਉਡੀਕ


ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਕੈਡਰ ਦੇ ਅਧਿਕਾਰੀ ਦੀ ਨਿਯੁਕਤੀ ਨਾਲ FCI ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਆਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਮਦਦ ਮਿਲੇਗੀ