ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਆਪਣੇ ਪੁਰਾਣੇ ਅੰਦਾਜ਼ ਅਤੇ ਭੰਗੜੇ ਦੇ ਸ਼ੌਕ ਕਾਰਨ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ, MP ਚੰਨੀ ਨੇ ਰਣਜੀਤ ਬਾਵੇ ਦੇ ਸ਼ੋ ਦੌਰਾਨ, ਉਨ੍ਹਾਂ ਨਾਲ ਸਟੇਜ ‘ਤੇ ਨਜ਼ਰ ਆਏ ਤੇ ਜੰਮ ਕੇ ਭੰਗੜਾ ਪਾਇਆ, ਜਿਸ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਨੇ, ਕਿਉਕਿ ਚੰਨੀ ਨੇ ਜਦੋ CM ਬਣੇ ਸੀ ਉਦੋਂ ਵੀ ਲੋਕਾਂ ਦੇ ਦਿਲਾਂ ਚ’ ਇਸ ਤਰਾਂ ਹੀ ਦਿਲ ਜਿੱਤ ਲੈਂਦੇ ਸੀ
ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਜੋਸ਼ ਨਾਲ ਭਰ ਗਿਆ ਜਦੋਂ ਰਣਜੀਤ ਬਾਵਾ ਨੇ ਆਪਣਾ ਮਸ਼ਹੂਰ ਅਤੇ ਚਰਚਿਤ ਗੀਤ “ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ, ਕਹਿੰਦੇ ਸ਼ੇਰ ਮਾਰਨਾ…” ਗਾਉਣਾ ਸ਼ੁਰੂ ਕੀਤਾ। ਗੀਤ ਦੇ ਬੋਲਾਂ ‘ਤੇ ਥਿਰਕਦੇ ਹੋਏ, ਸਾਬਕਾ ਮੁੱਖ ਮੰਤਰੀ ਚੰਨੀ ਵੀ ਸਟੇਜ ਤੇ’ ਆ ਗਏ ਤੇ ਖੁੱਲ੍ਹ ਕੇ ਭੰਗੜਾ ਪਾਇਆ। ਉਨ੍ਹਾਂ ਨੇ ਨਾ ਸਿਰਫ਼ ਕਲਾਕਾਰ ਨਾਲ ਤਾਲ ਮਿਲਾਇਆ, ਬਲਕਿ ਆਪਣੇ ਸਟੈਪਸ ਨਾਲ ਦਰਸ਼ਕਾਂ ਦਾ ਵੀ ਮਨ ਮੋਹ ਲਿਆ
ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਧੂਮ ਮਚਾ ਦਿੱਤੀ ਹੈ ਅਤੇ ਲੋਕ ਸਾਬਕਾ ਮੁੱਖ ਮੰਤਰੀ ਦੇ ਇਸ ਜ਼ਿੰਦਾਦਿਲ ਸੁਭਾਅ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਹ ਘਟਨਾ ਦਰਸਾਉਂਦੀ ਹੈ ਕਿ ਰਾਜਨੀਤਿਕ ਰੁਝੇਵਿਆਂ ਦੇ ਬਾਵਜੂਦ, ਸਾਬਕਾ ਮੁੱਖ ਮੰਤਰੀ ਪੰਜਾਬੀ ਸੱਭਿਆਚਾਰ ਅਤੇ ਖ਼ਾਸਕਰ ਭੰਗੜੇ ਨਾਲ ਕਿੰਨਾ ਲਗਾਅ ਰੱਖਦੇ ਹਨ

#charanjitchannidance #channidancewithranjitbawa #channidancevideo #viralvideochanni #punjabnews
#breakingnews #MPCharanjitChanni #channibhangravideo #channidancevideos
