ਇੰਡਿਗੋ ਨੇ ਰੱਦ ਹੋਈਆਂ ਉਡਾਣਾਂ ’ਤੇ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ
ਇੰਡਿਗੋ ਏਅਰਲਾਈਨ ਨੇ 3, 4 ਅਤੇ 5 ਦਸੰਬਰ ਨੂੰ ਰੱਦ ਹੋਈਆਂ ਸੈਂਕੜਿਆਂ ਉਡਾਣਾਂ ਕਾਰਨ ਪ੍ਰਭਾਵਿਤ ਯਾਤਰੀਆਂ ਲਈ
ਮੁਆਵਜ਼ਾ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮੁਤਾਬਕ, ਸਰਕਾਰੀ ਨਿਯਮਾਂ ਅਨੁਸਾਰ ਯਾਤਰੀਆਂ ਨੂੰ 5,000 ਤੋਂ 10,000 ਰੁਪਏ ਤੱਕ ਦੀ ਮਾਲੀ ਰਾਹਤ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ, ਏਅਰਲਾਈਨ ਨੇ ਸਭ ਤੋਂ ਵੱਧ ਪ੍ਰਭਾਵਿਤ ਯਾਤਰੀਆਂ—ਜਿਨ੍ਹਾਂ ਦੀ ਯਾਤਰਾ ਕਈ ਵਾਰ ਰੀਸ਼ਡਿਊਲ ਹੋਈ ਜਾਂ ਜਿਨ੍ਹਾਂ ਨੂੰ ਏਅਰਪੋਰਟ ’ਤੇ ਲੰਮਾ ਇੰਤਜ਼ਾਰ ਕਰਨਾ ਪਿਆ—ਲਈ 10,000 ਰੁਪਏ ਤੱਕ ਦੇ ਵਾਧੂ ਟ੍ਰੈਵਲ ਵਾਊਚਰ ਜਾਰੀ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਹ ਵਾਊਚਰ ਅਗਲੇ 12 ਮਹੀਨਿਆਂ ਤੱਕ ਕਿਸੇ ਵੀ ਘਰੇਲੂ ਜਾਂ ਅੰਤਰਰਾਸ਼ਟਰੀ ਇੰਡਿਗੋ ਉਡਾਣ ਲਈ ਵਰਤੇ ਜਾ ਸਕਦੇ ਹਨ।
ਕੰਪਨੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਜਿਸਟਰਡ ਈਮੇਲ ਤੇ ਮੋਬਾਈਲ ਨੰਬਰ ਚੈਕ ਕਰਦੇ ਰਹਿਣ ਤਾਂ ਜੋ ਮुआਵਜ਼ੇ ਅਤੇ ਵਾਊਚਰ ਕਲੇਮ ਕਰਨ ਵਿੱਚ ਕੋਈ ਦਿੱਕਤ ਨਾ ਆਵੇ।
ਇੰਡਿਗੋ ਨੇ ਰੱਦ ਉਡਾਣਾਂ ਕਰਕੇ ਹੋਈ ਅਸੁਵਿਧਾ ’ਤੇ ਮਾਫ਼ੀ ਮੰਗਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਕੜੇ ਕਦਮ ਲਏ ਜਾ ਰਹੇ ਹਨ।
