ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 8 ਸਾਲ ਦੇ ਮਾਸੂਮ ਬੱਚੇ ਦੀ ਖੇਡਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਜਿੱਥੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ
ਨਾਨਕੇ ਪਿੰਡ ਗਿਆ ਸੀ ਛੁੱਟੀਆਂ ਮਨਾਉਣ
ਮ੍ਰਿਤਕ ਬੱਚੇ ਦੀ ਪਛਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ। ਮਨਮੀਤ ਫਿਰੋਜ਼ਪੁਰ ਦੇ ਹੀ ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਵਿੱਚ 2nd ਜਮਾਤ ਦਾ ਵਿਦਿਆਰਥੀ ਸੀ। ਸਕੂਲ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ ਉਹ ਬਹੁਤ ਚਾਅ ਨਾਲ ਆਪਣੇ ਨਾਨਕੇ ਪਿੰਡ ਬਾਜੀਦਪੁਰ ਵਿਖੇ ਗਿਆ ਹੋਇਆ ਸੀ
ਖੇਡਦੇ-ਖੇਡਦੇ ਥੰਮ ਗਈਆਂ ਧੜਕਣਾਂ
ਜਾਣਕਾਰੀ ਅਨੁਸਾਰ, ਮਨਮੀਤ ਘਰ ਦੀ ਛੱਤ ਉੱਤੇ ਦੂਜੇ ਬੱਚਿਆਂ ਨਾਲ ਪਖੇਡ ਰਿਹਾ ਸੀ ਤੇ ਨਾਲ ਸਾਥੀਆਂ ਨਾਲ ਪਤੰਗ ਵੀ ਉਡਾ ਰਿਹਾ ਸੀ। ਖੇਡਦੇ-ਖੇਡਦੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਪਰਿਵਾਰ ਵੱਲੋਂ ਤੁਰੰਤ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਮਾਸੂਮ ਦੀ ਜਾਨ ਨਹੀਂ ਬਚ ਸਕੀ। ਡਾਕਟਰਾਂ ਮੁਤਾਬਕ ਮੌਤ ਦਾ ਕਾਰਨ ਸਡਨ ਕਾਰਡੀਅਕ ਅਰੈਸਟ ਦੱਸਿਆ ਜਾ ਰਿਹਾ ਹੈ
ਮਾਹਰਾਂ ਦੀ ਚਿੰਤਾ: ਛੋਟੀ ਉਮਰ ਵਿੱਚ ਹਾਰਟ ਅਟੈਕ
ਇੰਨੀ ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣਾ ਮਾਪਿਆਂ ਅਤੇ ਸਿਹਤ ਮਾਹਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ
ਸਕੂਲ ਵਿੱਚ ਸੋਗ: ਮਨਮੀਤ ਦੇ ਸਕੂਲ ਅਧਿਆਪਕਾਂ ਅਤੇ ਜਮਾਤੀਆਂ ਨੇ ਇਸ ਦੁਖਦਾਈ ਖ਼ਬਰ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਪਰਿਵਾਰ ਦਾ ਰੋ-ਰੋ ਬੁਰਾ ਹਾਲ: ਮਾਪਿਆਂ ਦਾ ਇਕਲੌਤਾ ਸਹਾਰਾ ਖੁੱਸ ਜਾਣ ਕਾਰਨ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ
ਸਿਹਤ ਸਲਾਹ
ਸਿਹਤ ਮਾਹਰਾਂ ਅਨੁਸਾਰ, ਜੇਕਰ ਬੱਚੇ ਖੇਡਦੇ ਸਮੇਂ ਜਲਦੀ ਥੱਕ ਜਾਣ, ਸਾਹ ਚੜ੍ਹੇ ਜਾਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਨ, ਤਾਂ ਮਾਪਿਆਂ ਨੂੰ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ

#ferozpurnews #breakingnews #viralnews #trendingnews #viral #posts
