ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਨ੍ਹਾਂ ਦੀ ਇੱਕ ਪੋਸਟ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਹੈ। ਟਰੰਪ ਨੇ ਅਮਰੀਕੀ ਕ੍ਰਿਕਟ ਟੀਮ ਨੂੰ ‘T20ਵਰਲਡ ਕੱਪ’ ਲਈ ਸ਼ੁਭਕਾਮਨਾਵਾਂ ਦਿੱਤੀਆਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ—ਅਮਰੀਕਾ 24 ਘੰਟੇ ਪਹਿਲਾਂ ਹੀ ਭਾਰਤ ਹੱਥੋਂ ਹਾਰ ਚੁੱਕਾ ਸੀ
ਹਾਰ ਤੋਂ ਬਾਅਦ ਆਇਆ ‘ਗੁੱਡ ਲੱਕ’ ਸੰਦੇਸ਼
ਡੋਨਾਲਡ ਟਰੰਪ ਨੇ ਐਤਵਾਰ ਰਾਤ 9:12 ਵਜੇ (8 ਫਰਵਰੀ) ‘ਟਰੂਥ ਸੋਸ਼ਲ’ ‘ਤੇ ਲਿਖਿਆ: “ਮੈਨੂੰ ਹੁਣੇ ਪਤਾ ਲੱਗਾ ਕਿ ਭਾਰਤ ਵਿੱਚ ਕ੍ਰਿਕਟ ਵਰਲਡ ਕੱਪ ਚੱਲ ਰਿਹਾ ਹੈ! ਮੈਂ ਟੀਮ USA ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੀ ਟੀਮ ਬਹੁਤ ਮਜ਼ਬੂਤ ਹੈ, ਅਮਰੀਕਾ ਤੁਹਾਡੇ ਨਾਲ ਹੈ!” ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਨੇ ਸ਼ਨੀਵਾਰ ਰਾਤ ਨੂੰ ਹੀ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅਮਰੀਕਾ ਨੂੰ 29 ਦੌੜਾਂ ਨਾਲ ਹਰਾ ਦਿੱਤਾ ਸੀ। ਟਰੰਪ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਨੇ ਚੁਟਕੀਆਂ ਲੈਂਦਿਆਂ ਕਿਹਾ ਕਿ ਸ਼ਾਇਦ ਰਾਸ਼ਟਰਪਤੀ ਕੋਲ ਖ਼ਬਰਾਂ ਥੋੜ੍ਹੀ ਦੇਰੀ ਨਾਲ ਪਹੁੰਚ ਰਹੀਆਂ ਹਨ
ਮੈਚ ਦਾ ਹਾਲ: ਸੂਰਿਆਕੁਮਾਰ ਯਾਦਵ ਨੇ ਬਚਾਈ ਭਾਰਤ ਦੀ ਲਾਜ
ਸ਼ਨੀਵਾਰ ਨੂੰ ਹੋਏ ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਬੱਲੇਬਾਜ਼ੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ। ਭਾਰਤ ਨੇ ਇੱਕ ਸਮੇਂ 77 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਪਰ ਕਪਤਾਨ ਸੂਰਿਆਕੁਮਾਰ ਯਾਦਵ ਨੇ 49 ਗੇਂਦਾਂ ਵਿੱਚ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ 161 ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਤੇ ਸਕੋਰ ਦਾ ਪਿੱਛਾ ਕਰਦੀ ਅਮਰੀਕਾ ਸਿਰਫ਼ 132 ਸਕੋਰ ਹੀ ਬਣਾ ਸਕੀ ਤੇ 29 ਦੌੜਾਂ ਨਾਲ ਵੱਡੀ ਹਾਰ ਮਿਲੀ


#trumptweet #trumptweetont20worldcup #t20worldcupnews #indiapakistanmatch #t20worldcup
